ਪੰਜਾਬ ਸਰਕਾਰ ਨੇ ਪੰਜਾਬ ‘ਚ Zee Media ਚੈਨਲਾਂ ‘ਤੇ ਲਗਾਈ ਪਾਬੰਦੀ

ਪੰਜਾਬ ‘ਚ ਆਮ ਆਦਮੀ ਪਾਰਟੀ (AAP) ਦੀ ਸਰਕਾਰ ਨੇ ਜ਼ੀ ਮੀਡੀਆ ਚੈਨਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ ਸੂਬੇ ‘ਚ ਜ਼ੀ ਮੀਡੀਆ ਦੇ ਸਾਰੇ ਚੈਨਲਾਂ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਬਿਨਾਂ ਕਿਸੇ ਰਸਮੀ ਨੋਟਿਸ ਦੇ ਮੀਡੀਆ ਗਰੁੱਪ ਦਾ ਬਲੈਕ ਆਊਟ ਹੋ ਗਿਆ ਹੈ।

ਜ਼ਿਕਰਯੋਗ, ਪੰਜਾਬ ਵਿੱਚ ਜ਼ੀ ਨਿਊਜ਼ ਦੇ ਦਰਸ਼ਕਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਚੈਨਲ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਹਨ। ਇਸ ਤੋਂ ਇਲਾਵਾ ਜ਼ੀ ਮੀਡੀਆ ਦੇ ਹਿੰਦੀ, ਅੰਗਰੇਜ਼ੀ, ਪੰਜਾਬੀ ਸਮੇਤ ਕਈ ਖੇਤਰੀ ਭਾਸ਼ਾਵਾਂ ਵਿੱਚ ਚੈਨਲ ਹਨ, ਜਿਨ੍ਹਾਂ ਦੇ ਦਰਸ਼ਕ ਕਰੋੜਾਂ ਵਿੱਚ ਹਨ।

 

Leave a Reply

Your email address will not be published. Required fields are marked *