ਅਭਿਨੇਤਰੀ ਸ਼ਬਾਨਾ ਆਜ਼ਮੀ ਨੂੰ ਔਰਤਾਂ ਦੇ ਅਧਿਕਾਰਾਂ ਦੀ ਵਕਾਲਤ ਅਤੇ ਭਾਰਤੀ ਸਿਨੇਮਾ ‘ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ‘ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਬਾਨਾ ਆਜ਼ਮੀ, ਜਿਸ ਨੇ ਆਪਣੀ ਅਦਾਕਾਰੀ ਲਈ 5 ਰਾਸ਼ਟਰੀ ਪੁਰਸਕਾਰ ਅਤੇ 6 ਫਿਲਮਫੇਅਰ ਅਵਾਰਡ ਜਿੱਤੇ ਹਨ। ਉਸ ਨੇ ਯੂਕੇ ਏਸ਼ੀਅਨ ਫਿਲਮ ਫੈਸਟੀਵਲ ਲਈ ਲੰਡਨ ਦੀ ਆਪਣੀ ਫੇਰੀ ਦੌਰਾਨ ਇਹ ਸਨਮਾਨ ਪ੍ਰਾਪਤ ਕੀਤਾ ਹੈ।
ਇਸ ਦੇ ਨਾਲ ਹੀ ਲੰਡਨ ‘ਚ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ, ਉਸਨੇ ਕਿਹਾ, ‘ਮੈਂ ਲੰਡਨ ਦੀ ਸਿਟੀ ਆਫ ਲੰਡਨ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਜ਼ਿਕਰਯੋਗ, ਆਜ਼ਮੀ ਨੇ ਮਾਨਤਾ ਲਈ ਧੰਨਵਾਦ ਪ੍ਰਗਟਾਇਆ ਅਤੇ ਸਕਾਰਾਤਮਕ ਤਬਦੀਲੀ ਦੀ ਵਕਾਲਤ ਕਰਨ ਲਈ ਆਪਣੀ ਆਵਾਜ਼ ਅਤੇ ਪਲੇਟਫਾਰਮ ਦੀ ਵਰਤੋਂ ਜਾਰੀ ਰੱਖਣ ਦਾ ਵਾਅਦਾ ਕੀਤਾ। ਇਹ ਐਵਾਰਡ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਲੰਡਨ ਜਾਂ ਜਨਤਕ ਜੀਵਨ ‘ਚ ਬੇਮਿਸਾਲ ਯੋਗਦਾਨ ਪਾਇਆ ਹੋਵੇ।