ਬਿਹਾਰ ‘ਚ ਪੰਜ ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਨਾ ਸਾਹਿਬ ਪਹੁੰਚੇ। ਫਿਰ ਉਨ੍ਹਾਂ ਨੇ ਪਟਨਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਦੀ ਇਸ ਫੇਰੀ ਦੀ ਪੂਰੇ ਦੇਸ਼ ਵਿੱਚ ਕਾਫ਼ੀ ਚਰਚਾ ਵੀ ਹੋਈ ਕਿਉੰਕਿ ਗੁਰਦੁਆਰੇ ‘ਚ PM ਨਰਿੰਦਰ ਮੋਦੀ ਦਾ ਵਿਹਾਰ ਕਰਨ ਦਾ ਅੰਦਾਜ਼ ਕੁਝ ਵੱਖਰਾ ਸੀ।
ਇਸ ਤੋਂ ਇਲਾਵਾ PM ਮੋਦੀ ਸਵੇਰੇ 9:31 ਵਜੇ ਪਟਨਾ ਸਾਹਿਬ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਅਰਦਾਸ ਕਰਨ ਉਪਰੰਤ ਉਨ੍ਹਾਂ ਨੇ ਸੰਗਤ ਨੂੰ ਲੰਗਰ ਵੀ ਛਕਾਇਆ। ਜ਼ਿਕਰਯੋਗ ਉਨ੍ਹਾਂ ਨੇ ਪਟਨਾ ਦਾ ਦੌਰਾ ਵੀ ਕੀਤਾ ਅਤੇ ਰੋਡ ਸ਼ੋਅ ਵੀ ਕੀਤਾ, ਜਿਸ ਕਾਰਨ ਬਿਹਾਰ ‘ਚ ਸਿਆਸੀ ਹਲਚਲ ਮਚ ਗਈ ਹੈ।