ਉੱਤਰਾਖੰਡ ‘ਚ ਚਾਰਧਾਮ ਯਾਤਰਾ ਅੱਜ ਤੋਂ ਹੋਈ ਸ਼ੁਰੂ, ਪਹੁੰਚੇ ਹਜ਼ਾਰਾਂ ਤੀਰਥ ਯਾਤਰੀ

ਉੱਤਰਾਖੰਡ ‘ਚ ਚਾਰ ਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ, ਕੇਦਾਰਨਾਥ ਤੀਰਥ ਦੇ ਕਪਾਟ ਸਵੇਰੇ 6.55 ਵਜੇ ਖੋਲ੍ਹੇ ਜਾਣਗੇ। CM ਪੁਸ਼ਕਰ ਸਿੰਘ ਧਾਮੀ ਅਤੇ ਉਨ੍ਹਾਂ ਦੀ ਪਤਨੀ ਨੇ ਹਜ਼ਾਰਾਂ ਹੋਰ ਸ਼ਰਧਾਲੂਆਂ ਨਾਲ ਇਸ ਅਸਥਾਨ ਦੇ ਦਰਸ਼ਨ ਕੀਤੇ। ਗੰਗੋਤਰੀ ਅਤੇ ਯਮੁਨੇਤਰੀ ਤੀਰਥ ਵੀ ਅੱਜ ਖੁੱਲ੍ਹ ਰਹੇ ਹਨ, ਜਦਕਿ ਬਦਰੀਨਾਥ ਮੰਦਰ ਦੇ ਦਰਸ਼ਨ 12 ਮਈ ਤੋਂ ਸ਼ੁਰੂ ਹੋਣਗੇ।

ਇਸ ਦੇ ਨਾਲ ਹੀ ਘੱਟ ਤਾਪਮਾਨ ਦੇ ਬਾਵਜੂਦ, ਲਗਭਗ 10,000 ਸ਼ਰਧਾਲੂ ਪਹਿਲਾਂ ਹੀ ਗੌਰੀਕੁੰਡ ਪਹੁੰਚ ਚੁੱਕੇ ਹਨ, ਖੇਤਰ ਦੇ ਸਾਰੇ 1500 ਕਮਰੇ ਪੂਰੀ ਤਰ੍ਹਾਂ ਬੁੱਕ ਕੀਤੇ ਗਏ ਹਨ। ਜ਼ਿਕਰਯੋਗ, ਰਜਿਸਟਰਡ 5545 ਖੱਚਰ ਬੁੱਕ ਹੋ ਚੁੱਕੇ ਹਨ।

ਇਸ ਤੋਂ ਇਲਾਵਾ ਹਰਿਦੁਆਰ ਤੇ ਰਿਸ਼ੀਕੇਸ਼ ‘ਚ 15 ਹਜ਼ਾਰ ਤੋਂ ਜ਼ਿਆਦਾ ਯਾਤਰੀ ਪਹੁੰਚ ਚੁੱਕੇ ਹਨ। ਯਾਤਰਾ ਲਈ ਹੁਣ ਤੱਕ 22.15 ਲੱਖ ਤੋਂ ਵੱਧ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਜੋ ਪਿਛਲੇ ਸਾਲ ਦੇ 55 ਲੱਖ ਸ਼ਰਧਾਲੂਆਂ ਦੇ ਰਿਕਾਰਡ ਨੂੰ ਪਛਾੜਦੇ ਹਨ।

 

 

Leave a Reply

Your email address will not be published. Required fields are marked *