ਸੀ.ਆਈ.ਏ ਸਟਾਫ-2 ਨੇ ਇੱਕ ਔਰਤ ਕੋਲੋਂ 300 ਗ੍ਰਾਮ ਹੈਰੋਇੰਨ, 1ਇਲੈਕਟ੍ਰੋਨਿਕ ਕੰਡਾ ਤੇ 5000/-ਰੁਪਏ ਡਰੱਗ ਮਨੀ ਕੀਤੀ ਬਰਾਮਦ

ਇੰਚਾਰਜ ਸੀ.ਆਈ.ਏ ਸਟਾਫ-2, ਅੰਮ੍ਰਿਤਸਰ ਇੰਸਪੈਕਟਰ ਦਿਲਬਾਗ ਸਿੰਘ, ਅੰਮ੍ਰਿਤਸਰ ਦੀ ਪੁਲਿਸ (ਏ.ਐਸ.ਆਈ) ਲਾਜਪਤ ਰਾਏ ਸਮੇਤ ਸਾਥੀ ਕਰਮਚਾਰੀਆਂ ਨਾਲ ਮਿਲ ਕੇ ਇੱਕ ਔਰਤ ਪਾਸੋਂ 300 ਗ੍ਰਾਮ ਹੈਰੋਇੰਨ, 1 ਇਲੈਕਟ੍ਰੋਨਿਕ ਕੰਡਾ ਅਤੇ 5000/-ਰੁਪਏ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਗਸ਼ਤ ਦੌਰਾਨ ਜਦੋਂ ਇੰਡੀਆ ਗੇਟ ਨੇੜੇ ਪੁੱਜੀ ਤਾਂ ਨਰਾਇਣਗੜ੍ਹ ਵਾਲੀ ਸਾਈਡ ਤੋਂ ਇੱਕ ਔਰਤ ਰਣਜੀਤ ਕੌਰ, ਪਤਨੀ ਬਲਵਿੰਦਰ ਸਿੰਘ ਨਿਵਾਸੀ ਪਿੰਡ ਰਾਏ, ਥਾਣਾ ਲੋਪੋਕੇ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪਾਸੋਂ 300 ਗ੍ਰਾਮ ਹੈਰੋਇੰਨ, ਇਕ ਇਲੈਕਟ੍ਰੋਨਿਕ ਕੰਡਾ ਅਤੇ 5000/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੀ ਗਈ ਔਰਤ ਨੂੰ ਜਲਦ ਹੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਸ ਪਾਸੋਂ ਪੁੱਛਗਿੱਛ ਕਰਕੇ ਅਗਲੀ ਪਿਛਲੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਔਰਤ ਤੇ ਮੁਕੱਦਮਾ ਨੰਬਰ 03 ਮਿਤੀ:-03-01-2024 ਜ਼ੁਰਮ 21-ਬੀ/29/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਖੇ ਮੁਕੱਦਮਾ ਦਰਜ਼ ਕਰ ਦਿੱਤਾ ਹੈ।

 

Leave a Reply

Your email address will not be published. Required fields are marked *