ਅਮਰੀਕਾ ਦੇ ਸਕੂਲ ‘ਚ 17 ਸਾਲ ਦੇ ਬੱਚੇ ਨੇ ਕੀਤੀ ਫਾਇਰਿੰਗ,1 ਵਿਦਿਆਰਥੀ ਦੀ ਮੌਤ ਤੇ 5 ਜ਼ਖਮੀ

ਅਮਰੀਕਾ ਦੇ ਆਯੋਵਾ ਦੇ ਸਕੂਲ ਵਿੱਚ 17 ਸਾਲ ਦੇ ਬੱਚੇ ਨੇ ਫਾਇਰਿੰਗ ਕੀਤੀ। ਇਸ ਫਾਇਰਿੰਗ ਇਕ ਬੱਚੇ ਦੀ ਮੌਤ ਹੋ ਗਈ ਤੇ 5 ਜ਼ਖਮੀ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਾ ਕਰਨ ਤੋਂ ਬਾਅਦ ਮੁਲਜ਼ਮ ਵੀ ਮ੍ਰਿਤਕ ਪਾਇਆ ਗਿਆ, ਮੁਲਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ।

ਇਹ ਘਟਨਾਂ ਵੀਰਵਾਰ ਸਵੇਰੇ ਲਗਭਗ 7.30 ਵਜੇ ਵਾਪਰੀ ਹੈ। ਪਬਲਿਕ ਸੇਫਟੀ ਡਵੀਜ਼ਨ ਦੇ ਅਧਿਕਾਰੀ ਮਿਚ ਮੋਰਟਵੇਟ ਨੇ ਕਿਹਾ ਕਿ 17 ਸਾਲਾ ਵਿਦਿਆਰਥੀ ਵਲੋਂ ਕੀਤੀ ਗੋਲੀਬਾਰੀ ਵਿੱਚ ਛੇਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਗੋਲਾਬਰੀ ਕਰਨ ਵਾਲੇ ਦੀ ਪਛਾਣ ਪੇਰੀ ਹਾਈ ਸਕੂਲ ਦੇ ਵਿਦਿਆਰਥੀ ਵਜੋਂ ਹੋਈ ਹੈ। ਪੇਰੀ ਹਾਈ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਗੋਲੀ ਲੱਗੀ ਹੈ। 5 ਜ਼ਖਮੀ ਪੀੜਤਾਂ ਵਿੱਚੋਂ ਇਕ ਪੀੜਤ ਦੀ ਹਾਲਤ ਜ਼ਿਆਦਾ ਗੰਭੀਰ ਹੈ ਤੇ ਬਾਕੀ 4 ਦੀ ਹਾਲਤ ਸਥਿਰ ਹੈ।

ਬੰਦੂਕਾਂ ਰੱਖਣ ਦੇ ਮਾਮਲੇ ਵਿੱਚ ਅਮਰੀਕਾ ਦੇ ਨਾਗਰਿਕ ਸਭ ਤੋਂ ਅੱਗੇ ਹਨ। ਦੁਨੀਆ ਵਿੱਚ ਮੌਜੂਦ ਕੁੱਲ 85.7 ਕਰੋੜ ਸਿਵੀਲੀਅਨ ਗਨ ਵਿੱਚੋਂ ਇਕੱਲ਼ੇ ਅਮਰੀਕਾ ਵਿੱਚ ਹੀ 39.3 ਕਰੋੜ ਸਿਵਲੀਅਨ ਬੰਦੂਕ ਮੌਜੂਦ ਹਨ। ਦੁਨੀਆ ਦੀ ਆਬਾਦੀ ਵਿੱਚ ਅਮਰੀਕਾ ਦਾ ਕੁੱਲ ਹਿੱਸਾ 5 ਫੀਸਦੀ ਹੈ ਪਰ ਦੁਨੀਆ ਦੀ ਕੁੱਲ ਸਿਵਲੀਅਨ ਗਨ ਵਿੱਚੋਂ 46 ਫੀਸਦੀ ਹਿੱਸਾ ਇਕੱਲੇ ਅਮਰੀਕਾ ਕੋਲ ਹੈ।

Leave a Reply

Your email address will not be published. Required fields are marked *