ਪੰਜਾਬ ਦੇ CM ਭਗਵੰਤ ਮਾਨ ਆਪਣੀ ਪਤਨੀ ਅਤੇ ਨਵਜੰਮੀ ਬੇਟੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਜ਼ਿਕਰਯੋਗ ਉਨ੍ਹਾਂ ਸਵੇਰੇ 10.50 ਵਜੇ ਦੇ ਕਰੀਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਜਿੱਥੇ ਉਨ੍ਹਾਂ ਨੇ ਕੜਾਹ ਪ੍ਰਸ਼ਾਦ ਭੇਟ ਕੀਤਾ ਅਤੇ ਮੱਥਾ ਟੇਕਿਆ।
ਇਸ ਤੋਂ ਇਲਾਵਾ CM ਨੇ ਕਿਹਾ ਕਿ ਪਿਛਲੇ ਮਹੀਨੇ ਰੱਬ ਨੇ ਬੱਚੀ ਦੀ ਦਾਤ ਬਖਸ਼ੀ ਹੈ। ਅੱਜ ਪਹਿਲੀ ਵਾਰ ਉਹ ਉਸ ਨੂੰ ਘਰੋਂ ਬਾਹਰ ਲੈ ਕੇ ਆਏ ਹਨ। ਉਨ੍ਹਾਂ ਨੇ ਪ੍ਰਮਾਤਮਾ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਦ੍ਰਿੜ ਸੰਕਲਪ ਪ੍ਰਗਟ ਕਰਦਿਆਂ ਆਪਣੀ ਤੰਦਰੁਸਤੀ ਅਤੇ ਪੰਜਾਬ ਦੀ ਤਰੱਕੀ ਲਈ ਅਰਦਾਸ ਕੀਤੀ।