ਵੰਦੇ ਭਾਰਤ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਪਿਛਲੀ 1 ਲੀਟਰ ਦੀ ਬੋਤਲ ਦੀ ਬਜਾਏ 500 ਮਿਲੀਲੀਟਰ ਦੀ ਪਾਣੀ ਦੀ ਬੋਤਲ ਮਿਲੇਗੀ। ਇਹ ਬਦਲਾਅ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕੀਤਾ ਗਿਆ ਹੈ, ਕਿਉਂਕਿ ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਯਾਤਰੀ ਵੱਡੀਆਂ ਬੋਤਲਾਂ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕਰਦੇ ਹਨ।
ਰੇਲਵੇ ਨੇ ਸਾਰੀਆਂ ਵੰਦੇ ਭਾਰਤ ਟਰੇਨਾਂ ‘ਚ ਹਰੇਕ ਯਾਤਰੀ ਨੂੰ 500 ਮਿਲੀਲੀਟਰ ਦੀ ਇੱਕ ਰੇਲ ਨੀਰ ਪੈਕਡ ਡਰਿੰਕਿੰਗ ਵਾਟਰ (PDW) ਬੋਤਲ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਮੰਗ ‘ਤੇ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਚਾਰਜ ਦੇ 500 ਮਿਲੀਲੀਟਰ ਦੀ ਇੱਕ ਹੋਰ ਰੇਲ ਨੀਰ PDW ਬੋਤਲ ਦਿੱਤੀ ਜਾਵੇਗੀ। ਇਸ ਤਰ੍ਹਾਂ ਯਾਤਰੀ ਆਪਣੀ ਜ਼ਰੂਰਤ ਅਨੁਸਾਰ ਪਾਣੀ ਲੈ ਸਕਣਗੇ, ਉਨ੍ਹਾਂ ਤੋਂ ਇੱਕ ਲੀਟਰ ਪਾਣੀ ਤੱਕ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ।