16 ਤਰੀਕ ਨੂੰ ਜਲੰਧਰ ਤੋਂ “AAP” ਉਤਾਰ ਸਕਦੀ ਹੈ ਨਵਾਂ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝੱਟਕਾ

ਦੁਆਬੇ ਦੀ ਸਿਆਸਤ ਦਾ ਵੱਡਾ ਨਾਂਅ ਸਾਬਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂ ਨੇ ਫੜਿਆ ‘AAP’ ਦਾ ਪੱਲਾ। ਇਸ ਦੇ ਨਾਲ ਹੀ ਪਵਨ ਕੁਮਾਰ ਟੀਨੂ ਦਾ ਸਨਮਾਨ ਕਰਦੇ ਹੋਏ, CM ਭਗਵੰਤ ਮਾਨ ਨੇ ਕਰਵਾਈ ਪਾਰਟੀ ‘ਚ ਸ਼ਮੂਲੀਅਤ। ਜ਼ਿਕਰਯੋਗ, ਟੀਨੂ ਜੀ ਦੁਆਬੇ ਇਲਾਕੇ ਦਾ ਵੱਡਾ ਦਲਿਤ ਚਿਹਰਾ ਹਨ, ਉਨ੍ਹਾਂ ਦੇ ਨਾਲ਼ ਸੀਨੀਅਰ ਅਕਾਲੀ ਲੀਡਰ ਗੁਰਚਰਨ ਸਿੰਘ ਚੰਨੀ ਵੀ AAP ‘ਚ ਸ਼ਾਮਲ ਹੋਏ ਹਨ।

ਇਸ ਤੋਂ ਇਲਾਵਾ ਪਵਨ ਕੁਮਾਰ ਟੀਨੂ ਨੂੰ ਜਲੰਧਰ ਤੋਂ ਲੋਕ ਸਭਾ ਸੀਟ ਦਾ ਉਮੀਦਵਾਰ ਵੀ ਐਲਾਨਿਆ ਜਾ ਸਕਦਾ ਹੈ। ਪਵਨ ਕੁਮਾਰ ਟੀਨੂ ਪਹਿਲੇ ਬਹੁਜਨ ਸਮਾਜ ਪਾਰਟੀ ਦਾ ਹਿੱਸਾ ਸਨ ਤਾਂ ਉਸ ਤੋਂ ਬਾਅਦ ਉਹ ਅਕਾਲੀ ਦਲ ‘ਚ ਆਏ ਤਾਂ ਹੁਣ ਇਸ ਵਾਰ ਉਨ੍ਹਾਂ ਨੇ AAP ਦਾ ਦਾਮਨ ਲਿੱਤਾ ਹੈ ਹੁਣ ਦੇਖਣਾ ਇਹ ਹੋਏਗਾ ਕੀ ਟੀਨੂ ਦੁਆਬੇ ਦੀ ਸਿਆਸਤ ‘ਚ ਕਿੰਨਾ ਰੁੱਖ ਰੱਖਦੇ ਹਨ।

 

Leave a Reply

Your email address will not be published. Required fields are marked *