ਮਸ਼ਹੂਰ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਆਪਣੇ ਅਦਾਕਾਰੀ ਕਰੀਅਰ ਤੋਂ ਸੰਨਿਆਸ ਲੈਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਆਪਣੀ ਅਦਾਕਾਰੀ ਦਾ ਜਲਵਾ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਸਿਨੇਮਾ ਜਗਤ ‘ਚ ਵੀ ਵਿਖਾਇਆ ਹੈ। ਜ਼ਿਕਰਯੋਗ, ਸਾਹਮਣੇ ਆਈ ਇੱਕ ਵੀਡੀਓ ‘ਚ, ਘੁੱਗੀ ਆਪਣੀ ਰਿਟਾਇਰਮੈਂਟ ਯੋਜਨਾ ਬਾਰੇ ਗੱਲ ਕਰ ਰਹੇ।
ਇਸ ਦੇ ਨਾਲ ਹੀ ਕਾਮੇਡੀਅਨ ਕੋਲੋਂ ਪੁੱਛਿਆ ਗਿਆ ਕਿ ਤੁਹਾਡਾ ਕੋਈ ਰਿਟਾਇਰਮੈਂਟ ਪਲੈਨ ਹੈ, ਤਾ ਉਨ੍ਹਾਂ ਜਵਾਬ ਦਿੱਤਾ ਕਿ ਮੇਰਾ ਕੋਈ ਰਿਟਾਇਰਮੈਂਟ ਪਲੈਨ ਨਹੀਂ ਹੈ। ਉਸ ਨੇ ਮਜ਼ਾਕੀਆ ਢੰਗ ਨਾਲ ਜ਼ਿਕਰ ਕੀਤਾ ਕਿ ਭਾਵੇਂ ਉਹ 94 ਸਾਲ ਦਾ ਵੀ ਹੋ ਜਾਵੇ, ਫਿਰ ਵੀ ਉਹ ਆਪਣੇ ਪੜਦਾਦਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੋਵੇਗਾ।
ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਪਿਛਲੇ 30 ਸਾਲਾਂ ਤੋਂ ਪੰਜਾਬੀ ਸਿਨੇਮਾ ‘ਚ ਇੱਕ ਪ੍ਰਮੁੱਖ ਹਸਤੀ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦਾ ਰਹਿੰਦਾ ਹੈ। ਉਹ ਹਾਲ ਹੀ ‘ਚ ਫਿਲਮ ‘ਪ੍ਰਾਹੁਣਾ 2’ ਵਿੱਚ ਨਜ਼ਰ ਆਏ ਸਨ ਅਤੇ 24 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਅਰਦਾਸ’ ‘ਚ ਵੀ ਨਜ਼ਰ ਆਉਣਗੇ।