ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਵਿਦੇਸ਼ ‘ਚੋਂ ਕਰਵਾਇਆ IVF ਟ੍ਰੀਟਮੈਂਟ, ਵਿਦੇਸ਼ ‘ਚ IVF ਲਈ ਉਮਰ ਨੂੰ ਲੈ ਕੇ ਕੋਈ ਪਾਬੰਦੀ ਨਹੀਂ

ਛੋਟੇ ਸ਼ੁਬਦੀਪ ਦੇ ਮਾਮਲੇ ‘ਚ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਕਿ IVF ਇਲਾਜ ਦੀ ਵਰਤੋਂ ਲਈ ਪਰਿਵਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਭਾਰਤ ‘ਚ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ ਪਰ IVF ਦਾ ਇਲਾਜ ਭਾਰਤ ‘ਚ ਨਹੀਂ ਸਗੋਂ ਵਿਦੇਸ਼ ‘ਚੋਂ ਕਰਵਾਇਆ ਸੀ। ਜ਼ਿਕਰਯੋਗ, ਬੱਚੇ ਦੀ ਡਿਲੀਵਰੀ ਨੂੰ ਰੋਕਿਆ ਨਹੀਂ ਜਾ ਸਕਦਾ ਹੈ ਅਤੇ ਕੋਈ ਵੀ ਹੈਲਥ ਸੈਂਟਰ ਬੱਚੇ ਦੀ ਡਲਿਵਰੀ ਕਰਵਾ ਸਕਦਾ ਹੈ।

ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਚਰਨ ਕੌਰ ਵੱਲੋਂ IVF ਸਬੰਧੀ ਕਾਰਵਾਈ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ, CM ਭਗਵੰਤ ਮਾਨ ਨੇ ਸਿਹਤ ਸਕੱਤਰ ਵੱਲੋਂ ਬਲਕਾਰ ਸਿੰਘ ਨੂੰ IVF ਬਾਰੇ ਪੁੱਛਣ ’ਤੇ ਇਤਰਾਜ਼ ਜਤਾਇਆ ਅਤੇ 2 ਹਫ਼ਤਿਆਂ ‘ਚ ਜਵਾਬ ਦੇਣ ਨੂੰ ਕਿਹਾ ਸੀ। ਸਿਹਤ ਵਿਭਾਗ ਨੇ ਪਹਿਲਾਂ ਤਾਂ IVF ਹਸਪਤਾਲ ਦੀ ਜਾਂਚ ਕਰਨ ਦੀ ਯੋਜਨਾ ਬਣਾਈ ਸੀ ਪਰ ਮੁੱਖ ਮੰਤਰੀ ਦੇ ਇਤਰਾਜ਼ ਤੋਂ ਬਾਅਦ ਉਨ੍ਹਾਂ ਨੇ ਜਾਂਚ ਰੋਕ ਦਿੱਤੀ ਹੈ।

ਇਸ ਤੋਂ ਇਲਾਵਾ ਸਿਹਤ ਵਿਭਾਗ ਦਾ ਦਾਅਵਾ ਹੈ ਕਿ ਚਰਨ ਕੌਰ ਨੇ ਵਿਦੇਸ਼ ਵਿੱਚ ਆਈਵੀਐਫ ਦਾ ਇਲਾਜ ਕਰਵਾਇਆ ਸੀ, ਕਿਉੰਕਿ ਬਲਕਾਰ ਸਿੰਘ ਨਵੰਬਰ 2022 ਵਿੱਚ ਆਪਣੀ ਪਤਨੀ ਨਾਲ ਦੇਸ਼ ਤੋਂ ਬਾਹਰ ਸੀ। ਜ਼ਿਕਰਯੋਗ, ਵਿਦੇਸ਼ ਵਿੱਚ IVF ਪ੍ਰਕਿਰਿਆਵਾਂ ਲਈ ਉਮਰ ਦੀਆਂ ਪਾਬੰਦੀਆਂ ਲਾਗੂ ਨਹੀਂ ਹੁੰਦੀਆਂ ਹਨ।

 

Leave a Reply

Your email address will not be published. Required fields are marked *