ਸਰਕਾਰੀ ਸਕੂਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਦੀ ISRO ‘ਚ ਟ੍ਰੇਨਿੰਗ ਲਈ ਹੋਈ ਚੋਣ, ਪੰਜਾਬ ਦਾ ਨਾਂ ਕੀਤਾ ਰੌਸ਼ਨ

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬੇਮਿਸਾਲ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਵਿੱਦਿਅਕ ਪ੍ਰਾਪਤੀਆਂ ਦੇ ਮਾਮਲੇ ‘ਚ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਵਾਂਗ ਹੀ ਕਾਬਲ ਹਨ। ਇਸ ਦੇ ਨਾਲ ਹੀ ਪੰਜਾਬ ਦੇ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ISRO ਵਿੱਚ ਟ੍ਰੇਨਿੰਗ ਲਈ ਚੁਣ ਕੇ ਆਪਣੇ ਮਾਤਾ-ਪਿਤਾ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।

ਇਸ ਤੋਂ ਇਲਾਵਾ ਅਰਸ਼ਪ੍ਰੀਤ ਕੌਰ ਦੇਹਰਾਦੂਨ ‘ਚ ਹੋਣ ਵਾਲੇ ‘ਯੰਗ ਸਾਇੰਟਿਸਟ ਪ੍ਰੋਗਰਾਮ’ ‘ਚ ਹਿੱਸਾ ਲਵੇਗੀ। ਜ਼ਿਕਰਯੋਗ, ਅਰਸ਼ਪ੍ਰੀਤ ਦੇ ਦਾਦਾ ਜੀ ਨੇ ਦੱਸਿਆ ਕਿ ਉਸ ਦੇ ਪਿਤਾ ਦੁਬਈ ‘ਚ ਨੌਕਰੀ ਕਰਦੇ ਹਨ। ਹੋਰ ਜਾਣਕਾਰੀ ਦਿੰਦੇ ਹੋਏ ਅਰਸ਼ਪ੍ਰੀਤ ਦੇ ਦਾਦਾ ਜੀ ਨੇ ਕਿਹਾ ਕਿ ਅਰਸ਼ਪ੍ਰੀਤ ਦੀਆਂ ਹਾਲੀਆ ਪ੍ਰਾਪਤੀਆਂ ਦਾ ਸਿਹਰਾ ਉਸ ਦੀਆਂ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ।

 

Leave a Reply

Your email address will not be published. Required fields are marked *