ਭਾਰਤ ਵਲੋਂ ਇੰਗਲੈਂਡ ਨੂੰ ਹਰਾਉਣ ਤੋਂ ਬਾਅਦ BCCI ਨੇ ਖਿਡਾਰੀਆਂ ਦੀ ਫੀਸ ‘ਚ ਕੀਤਾ ਕਾਫ਼ੀ ਵਾਧਾ

ਪੰਜਵੇਂ ਟੈਸਟ ਮੈਚ ‘ਚ ਇੰਗਲੈਂਡ ‘ਤੇ ਭਾਰਤ ਦੀ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਵੱਡਾ ਫੈਸਲਾ ਲਿੱਤਾ ਹੈ। ਸ਼ਾਹ ਨੇ ਟੈਸਟ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਟੈਸਟ ਕ੍ਰਿਕਟ ਇੰਸੈਂਟਿਵ ਸਕੀਮ ਪੇਸ਼ ਕੀਤੀ ਹੈ। ਇਸ ਯੋਜਨਾ ਦੇ ਤਹਿਤ ਟੈਸਟ ‘ਚ ਭਾਗ ਲੈਣ ਵਾਲੇ ਭਾਰਤੀ ਖਿਡਾਰੀਆਂ ਦੀ ਫੀਸ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ। ਇਕ ਸੀਜ਼ਨ ‘ਚ 75 ਫੀਸਦੀ ਮੈਚ ਖੇਡਣ ਵਾਲੇ ਖਿਡਾਰੀਆਂ ਨੂੰ ਪ੍ਰਤੀ ਮੈਚ 45 ਲੱਖ ਰੁਪਏ ਮਿਲਣਗੇ, ਜਦਕਿ ਪਲੇਇੰਗ-11 ‘ਚ ਨਾ ਖੇਡਣ ਵਾਲੇ ਖਿਡਾਰੀਆਂ ਨੂੰ 22.5 ਲੱਖ ਰੁਪਏ ਮਿਲਣਗੇ।

ਇਸ ਫੈਸਲੇ ਨੇ ਖਾਸ ਤੌਰ ‘ਤੇ ਇੰਗਲੈਂਡ ਖਿਲਾਫ ਭਾਰਤ ਦੀ ਸਫਲ ਸੀਰੀਜ਼ ਤੋਂ ਬਾਅਦ ਖਿਡਾਰੀਆਂ ‘ਚ ਖੁਸ਼ੀ ਦੀ ਲਹਿਰ ਦੌੜਾਈ ਹੈ। ਇਹ ਸਕੀਮ ਟੀਮ ਵਿੱਚ ਖਿਡਾਰੀ ਦੀ ਭਾਗੀਦਾਰੀ ਦੇ ਆਧਾਰ ‘ਤੇ ਵੱਖ-ਵੱਖ ਫੀਸ ਢਾਂਚੇ ਦੀ ਰੂਪਰੇਖਾ ਦਿੰਦੀ ਹੈ, ਜਿਸ ਵਿੱਚ 75 ਫੀਸਦੀ ਮੈਚਾਂ ਵਿੱਚ ਖਿਡਾਰੀਆਂ ਨੂੰ ਦਿੱਤੀ ਜਾਂਦੀ ਸਭ ਤੋਂ ਵੱਧ ਫੀਸ ਹੁੰਦੀ ਹੈ। ਜੇਕਰ ਕੋਈ ਖਿਡਾਰੀ 9 ਮੈਚਾਂ ਵਿੱਚੋਂ 50 ਫੀਸਦੀ ਯਾਨੀ 5-6 ਮੈਚਾਂ ‘ਚ ਟੀਮ ਇੰਡੀਆ ਦੇ ਪਲੇਇੰਗ-11 ਦਾ ਹਿੱਸਾ ਹੈ ਤਾਂ ਉਸ ਨੂੰ ਪ੍ਰਤੀ ਮੈਚ 30 ਲੱਖ ਰੁਪਏ ਅਤੇ ਜੋ ਖਿਡਾਰੀ ਸਿਰਫ਼ ਟੀਮ ਵਿੱਚ ਹੈ, ਉਸ ਨੂੰ ਪ੍ਰਤੀ ਮੈਚ 15 ਲੱਖ ਰੁਪਏ ਮਿਲਣਗੇ। ਇਸ ਤੋਂ ਘੱਟ ਵਾਲਿਆਂ ਨੂੰ ਹੀ ਪੁਰਾਣੀ ਫੀਸ ਮਿਲੇਗੀ।

ਇਸ ਤੋਂ ਇਲਾਵਾ ਇਹ ਜਾਣਕਾਰੀ ਜੈ ਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਐਕਸ ‘ਤੇ ਪੋਸਟ ਕਰਕੇ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਇਹ ਸਕੀਮ 2022-23 ਤੋਂ ਸ਼ੁਰੂ ਹੋਈ ਹੈ। ਹਾਲ ਹੀ ਦੇ ਸਮੇਂ ‘ਚ, ਉੱਚ ਕਮਾਈ ਦੇ ਕਾਰਨ ਟੈਸਟ ਕ੍ਰਿਕਟ ਅਤੇ ਕ੍ਰਿਕਟ ਦੇ ਹੋਰ ਰੂਪਾਂ ਨਾਲੋਂ ਇੰਡੀਅਨ ਪ੍ਰੀਮੀਅਰ ਲੀਗ (IPL) ਨੂੰ ਤਰਜੀਹ ਦੇਣ ਦਾ ਰੁਝਾਨ ਵਧਿਆ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਨ੍ਹਾਂ ਟੂਰਨਾਮੈਂਟਾਂ ਦੀ ਅਣਦੇਖੀ ਨੂੰ ਨਿਰਾਸ਼ ਕਰਨ ਲਈ ਘਰੇਲੂ ਟੂਰਨਾਮੈਂਟਾਂ ਲਈ ਮੈਚ ਫੀਸ ਵਧਾਉਣ ਦਾ ਪ੍ਰਸਤਾਵ ਕੀਤਾ ਹੈ।

Leave a Reply

Your email address will not be published. Required fields are marked *