ਅਗਲੇ 2 ਦਿਨ ਨਹੀਂ ਹੋਏਗਾ ਕਿਸਾਨਾਂ ਦਾ “ਦਿੱਲੀ ਕੂਚ”, ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਵੱਡਾ ਐਲਾਨ

ਕਿਸਾਨਾਂ ਦਾ “ਦਿੱਲੀ ਕੂਚ” ਦਾ ਪ੍ਰੋਗਰਾਮ ਦੋ ਦਿਨ ਵਾਸਤੇ ਟਾਲ ਦਿੱਤਾ ਗਿਆ ਹੈ, ਹੁਣ ਦੋ ਦਿਨ ਤੱਕ ਖਨੌਰੀ ਅਤੇ ਸ਼ੰਬੂ ਬਾਰਡਰ ‘ਤੇ ਦਿੱਲੀ ਕੂਚ ਨਹੀਂ ਹੋਵੇਗੀ। ਇਸ ਦਾ ਐਲਾਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਅੱਜ ਸ਼ੰਭੂ ਬਾਰਡਰ ‘ਤੇ ਕੀਤਾ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦੋ ਦਿਨਾਂ ਦੇ ‘ਚ ਖਨੌਰੀ ਬਾਰਡਰ ਤੇ ਵਾਪਰੀ ਘਟਨਾ ਦਾ ਜਾਇਜ਼ਾ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ ਕਿ ਦਿੱਲੀ ਕਿਵੇਂ ਜਾਣਾ ਹੈ। ਜ਼ਿਕਰਯੋਗ, ਕਿਸਾਨ ਦੋ ਦਿਨ ਬਾਰਡਰਾਂ ‘ਤੇ ਡਟੇ ਰਹਿਣਗੇ ਅਤੇ ਵਾਪਸ ਨਹੀਂ ਜਾਣਗੇ।

ਇਸ ਦੇ ਨਾਲ ਹੀ ਉਹਨਾਂ ਨੇ ਹਰਿਆਣਾ ਅਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਅਤੇ ਅੱਜ ਜੋ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਦੁੱਖ ਵੀ ਪ੍ਰਗਟ ਕੀਤਾ। ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਉਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ‘ਤੇ ਫਾਇਰਿੰਗ ਕੀਤੀ, ਜਿਸ ‘ਚ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮੀਡੀਆ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਏਗੀ, ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਉਹਨਾਂ ‘ਤੇ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

Leave a Reply

Your email address will not be published. Required fields are marked *