Mad Sandhu ਕਤਲ: ਗਾਇਬ ਹੁੰਦੀਆਂ Social Media ਪੋਸਟਾਂ ਤੋਂ ਪੰਜਾਬ ਦੀ ਕੁਇਅਰ ਹਿਸਟਰੀ ਤੱਕ, ਕੀ ਮਿਟ ਰਿਹਾ ਹੈ Digital Record?

Mad Sandhu ਕਤਲ: ਗਾਇਬ ਹੁੰਦੀਆਂ Social Media ਪੋਸਟਾਂ ਵਿਚਕਾਰ ਪੰਜਾਬ ਦੀ Queer History ਵੀ ਚਰਚਾ ’ਚ

ਪੰਜਾਬੀ Social Media Influencer  ਅਤੇ Makeup artist ਮਧੂਸੂਦਨ ਸੰਧੂ, ਜੋ ਸੋਸ਼ਲ ਮੀਡੀਆ ’ਤੇ ‘Mad Sandhu’ ਦੇ ਨਾਂ ਨਾਲ ਜਾਣੇ ਜਾਂਦੇ ਸਨ, ਦੀ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲੋਹਾਰਕਾ ਰੋਡ ’ਤੇ ਕਾਰ ਵਾਸ਼ ਸੈਂਟਰ ਦੇ ਬਾਹਰ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਹਮਲੇ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ CCTV ਫੁਟੇਜ ਸਮੇਤ ਕਈ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

Social Media ’ਤੇ ਸਾਹਮਣੇ ਆਏ ਦਾਅਵਿਆਂ ਦੀ ਵੀ ਜਾਂਚ

Mad Sandhu ਦੀ ਮੌਤ ਤੋਂ ਬਾਅਦ Social Media ’ਤੇ ਕੁਝ ਪੋਸਟਾਂ ਅਤੇ ਆਡੀਓ ਸਾਹਮਣੇ ਆਏ, ਜਿਨ੍ਹਾਂ ਵਿੱਚ ਕਤਲ ਦੀ ਜ਼ਿੰਮੇਵਾਰੀ ਲੈਣ ਦੇ ਦਾਅਵੇ ਕੀਤੇ ਗਏ। ਇਨ੍ਹਾਂ ਵਿੱਚ ਇੱਕ Facebook ਅਕਾਊਂਟ ਵੱਲੋਂ ਸੰਧੂ ’ਤੇ ਪੰਜਾਬੀ ਸੱਭਿਆਚਾਰ ਅਤੇ ਨੌਜਵਾਨਾਂ ’ਤੇ ਮਾੜਾ ਪ੍ਰਭਾਵ ਪਾਉਣ ਦੇ ਦੋਸ਼ ਲਗਾਏ ਗਏ। ਹਾਲਾਂਕਿ, ਪੁਲਿਸ ਇਨ੍ਹਾਂ ਪੋਸਟਾਂ ਦੀ ਅਸਲਿਅਤ ਦੀ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਦਾਅਵੇ ਨੂੰ ਕਤਲ ਦਾ ਸਾਬਤ ਕਾਰਨ ਨਹੀਂ ਮੰਨਿਆ ਗਿਆ ਹੈ। ਪੰਜਾਬ ਪੁਲਿਸ ਨੇ ਵੀ ਅਜਿਹੀਆਂ ਗੈਂਗ-ਸਬੰਧੀ ਪੋਸਟਾਂ ਨੂੰ ਗੈਰ-ਪ੍ਰਮਾਣਿਕ ਦੱਸਦਿਆਂ ਲੋਕਾਂ ਨੂੰ ਅਣਪੁਸ਼ਟ ਜਾਣਕਾਰੀ ਨਾ ਫੈਲਾਉਣ ਦੀ ਅਪੀਲ ਕੀਤੀ ਹੈ।

ਪਹਿਲਾਂ ਵੀ ਆਨਲਾਈਨ ਵਿਰੋਧ ਅਤੇ Trolling ਦਾ ਸਾਹਮਣਾ

ਮੈਡ ਸੰਧੂ ਖੁੱਲ੍ਹ ਕੇ LGBTQ+ ਅਤੇ ਜੈਂਡਰ ਨਾਲ ਜੁੜੇ ਮੁੱਦਿਆਂ ’ਤੇ ਗੱਲ ਕਰਦੇ ਸਨ। ਉਨ੍ਹਾਂ ਦੇ ਮੇਕਅੱਪ, ਕੱਪੜਿਆਂ ਅਤੇ ਸੋਸ਼ਲ ਮੀਡੀਆ ਸਮੱਗਰੀ ਨੂੰ ਲੈ ਕੇ ਉਨ੍ਹਾਂ ਨੂੰ Online Trolling ਅਤੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਪੁਲਿਸ ਵੱਲੋਂ ਕਤਲ ਦੇ ਕਾਰਨ ਬਾਰੇ ਹਾਲੇ ਕੋਈ ਅੰਤਿਮ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਜਾਂਚ ਕਈ ਪੱਖਾਂ ਤੋਂ ਕੀਤੀ ਜਾ ਰਹੀ ਹੈ।

ਪੰਜਾਬ ਦੀ Queer History ਦਾ Digital Record

Mad Sandhu ਮਾਮਲੇ ਨੇ ਪੰਜਾਬ ਵਿੱਚ LGBTQ+ ਲੋਕਾਂ ਦੀਆਂ ਕਹਾਣੀਆਂ ਅਤੇ ਉਨ੍ਹਾਂ ਦੇ ਡਿਜੀਟਲ ਰਿਕਾਰਡ ਨੂੰ ਵੀ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ। Sikh LGBTQIA+ Oral History Project ਦੇ ਆਰਕਾਈਵ ਵਿੱਚ ਪੰਜਾਬੀ Queer ਭਾਈਚਾਰੇ ਦੀਆਂ ਕਈ ਨਿੱਜੀ ਕਹਾਣੀਆਂ ਦਰਜ ਹਨ। ਇਸ ਵਿੱਚ Queer Punjab ਵੱਲੋਂ 2020-21 ਦੌਰਾਨ Instagram ’ਤੇ ਸਾਂਝੀਆਂ ਕੀਤੀਆਂ ਕਹਾਣੀਆਂ ਦਾ ਰਿਕਾਰਡ ਵੀ ਮੌਜੂਦ ਹੈ। ਆਰਕਾਈਵ ਮੁਤਾਬਕ ਇਸ ਪਲੇਟਫਾਰਮ ਨੇ ਘੱਟੋ-ਘੱਟ 38 ਕਹਾਣੀਆਂ 48 Instagram ਪੋਸਟਾਂ ਰਾਹੀਂ ਇਕੱਠੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਤਿੰਨ ਕਹਾਣੀਆਂ ਬਾਅਦ ਵਿੱਚ ਪ੍ਰੋਫਾਈਲ ਤੋਂ ‘hidden’ ਜਾਂ ‘removed’ ਹੋ ਗਈਆਂ।

ਇਸ ਕਾਰਨ ਇਹ ਸਵਾਲ ਵੀ ਉੱਠਦਾ ਹੈ ਕਿ ਜਦੋਂ ਕਿਸੇ ਭਾਈਚਾਰੇ ਦੀਆਂ ਕਹਾਣੀਆਂ ਦਾ ਵੱਡਾ ਹਿੱਸਾ ਸੋਸ਼ਲ ਮੀਡੀਆ ’ਤੇ ਦਰਜ ਹੋਵੇ, ਤਾਂ ਪੋਸਟਾਂ ਜਾਂ ਅਕਾਊਂਟ ਗਾਇਬ ਹੋਣ ਨਾਲ ਉਸ ਇਤਿਹਾਸ ਦਾ ਕਿੰਨਾ ਹਿੱਸਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚ ਸਕੇਗਾ।

ਫਿਲਹਾਲ Mad Sandhu ਕਤਲ ਮਾਮਲੇ ਵਿੱਚ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਪਛਾਣ ਅਤੇ ਕਤਲ ਦੇ ਅਸਲ ਮਕਸਦ ਬਾਰੇ ਅੰਤਿਮ ਪੁਸ਼ਟੀ ਹਾਲੇ ਬਾਕੀ ਹੈ।

Leave a Reply

Your email address will not be published. Required fields are marked *