ਗੈਰ-ਕਾਨੂੰਨੀ ਤਰੀਕੇ ਨਾਲ America ਜਾਣਾ ਹੋਇਆ ਔਖਾ, ਭਾਰਤੀਆਂ ਦੀ ਗਿਣਤੀ ‘ਚ ਵੱਡੀ ਕਮੀ

ਅਮਰੀਕਾ-ਮੈਕਸੀਕੋ ਸਰਹੱਦ 'ਤੇ ਸੁਰੱਖਿਆ ਕਰਮਚਾਰੀ ਗਸ਼ਤ ਕਰਦੇ ਹੋਏ, ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਆਈ 69% ਕਮੀ

 ਅਮਰੀਕਾ ‘ਚ ਗੈਰ-ਕਾਨੂੰਨੀ ਦਾਖਲੇ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ‘ਚ 69% ਦੀ ਵੱਡੀ ਗਿਰਾਵਟ

ਅਮਰੀਕਾ ਦੀ ਸਰਹੱਦ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ‘ਚ ਕਾਫੀ ਕਮੀ ਆਈ ਹੈ।ਅਮਰੀਕੀ ਸਰਕਾਰ ਦੇ ਅੰਕੜਿਆਂ ਮੁਤਾਬਕ ਅਕਤੂਬਰ 2025 ਤੋਂ ਲੈ ਕੇ ਜੂਨ 2026 ਤੱਕ ਭਾਰਤੀ ਨਾਗਰਿਕਾਂ ਨਾਲ ਸਬੰਧਤ 20,614 ਸਰਹੱਦੀ ਮਾਮਲੇ ਦਰਜ ਕੀਤੇ ਗਏ ਹਨ। ਜਦਕਿ ਸਾਲ 2023 ਦੀ ਇਸੇ ਸਮਾਂ-ਸੀਮਾ ‘ਚ ਇਹ ਗਿਣਤੀ 67 ਹਜ਼ਾਰ ਤੋਂ ਵੱਧ ਸੀ। ਇਸ ਹਿਸਾਬ ਨਾਲ ਭਾਰਤ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ‘ਚ ਲਗਭਗ 69% ਦੀ ਗਿਰਾਵਟ ਆਈ ਹੈ।

ਕਿੱਥੇ ਆਈ ਸਭ ਤੋਂ ਵੱਧ ਕਮੀ?

ਮੈਕਸੀਕੋ ਨਾਲ ਲੱਗਦੀ ਅਮਰੀਕਾ ਦੀ ਦੱਖਣ-ਪੱਛਮੀ ਸਰਹੱਦ ‘ਤੇ ਭਾਰਤੀ ਨਾਗਰਿਕਾਂ ਦੇ ਸਿਰਫ 417 ਕੇਸ ਸਾਹਮਣੇ ਆਏ ਹਨ। ਇਹ 2023 ਦੇ ਮੁਕਾਬਲੇ 99% ਘੱਟ ਹਨ।ਇਸੇ ਤਰ੍ਹਾਂ ਕੈਨੇਡਾ ਨਾਲ ਲੱਗਦੀ ਉੱਤਰੀ ਸਰਹੱਦ ‘ਤੇ ਵੀ 2,250 ਮਾਮਲੇ ਦਰਜ ਹੋਏ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 91% ਘੱਟ ਹਨ।

 

ਕਮੀ ਦੀ ਵਜ੍ਹਾ ਕੀ ਹੈ?

ਮਾਹਿਰਾਂ ਮੁਤਾਬਕ ਇਸ ਵੱਡੀ ਗਿਰਾਵਟ ਪਿੱਛੇ ਰਾਸ਼ਟਰਪਤੀ Donald Trump ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀ ਮੁੱਖ ਕਾਰਨ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਵਾਲਿਆਂ ਖਿਲਾਫ ਸਖਤ ਕਾਰਵਾਈ ਅਤੇ ਤੇਜ਼ ਡਿਪੋਰਟੇਸ਼ਨ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ।ਅੰਕੜਿਆਂ ਮੁਤਾਬਕ 2026 ਦੇ ਪਹਿਲੇ 6 ਮਹੀਨਿਆਂ ‘ਚ ਹੀ 1,076 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭਾਰਤ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ 2025 ‘ਚ ਸਾਢੇ 3 ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਸੀ, ਜੋ ਕਈ ਸਾਲਾਂ ‘ਚ ਸਭ ਤੋਂ ਵੱਧ ਸੀ।

Leave a Reply

Your email address will not be published. Required fields are marked *