ਨਗਰ ਸੁਧਾਰ ਟਰਸਟ ਵਿੱਚ ਸੱਤ ਹੋਰ ਅਫਸਰਾਂ ਦੇ ਵੀ transfers
ਪੜੋ ਪੂਰੀ list

ਨਗਰ ਸੁਧਾਰ ਟਰਸਟ ਵਿੱਚ ਜਿੱਥੇ ਕਰਮਜੀਤ ਸਿੰਘ ਰਿੰਟੂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਉੱਥੇ ਦੂਜੇ ਪਾਸੇ ਸੱਤ ਹੋਰ ਅਫਸਰਾਂ ਦੇ ਵੀ ਤਬਾਦਲੇ ਕਰ ਦਿੱਤੇ ਗਏ ਹਨ , ਦਰਅਸਲ ਪਿਛਲੇ ਲੰਬੇ ਸਮੇਂ ਤੋਂ ਨਗਰ ਸੁਧਾਰ ਟਰਸਟ ਵਿੱਚ ਬੇਨਿਯਮੀਆਂ ਦਾ ਦੌਰ ਜਾਰੀ ਸੀ ਜਿਸ ਨੂੰ ਲੈ ਕੇ ਬਹੁਤ ਸਵਾਲ ਖੜੇ ਹੋ ਰਹੇ ਸਨ ਤਾਂ ਅੱਜ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਜਿੱਥੇ ਕਿ trust ਦੇ chairman ਨੂੰ ਲਾਂਭੇ ਕੀਤਾ ਹੈ ਦੂਸਰੇ ਪਾਸੇ 7 ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਹੁਣ ਦੇਖਣਾ ਹੋਏਗਾ, ਕਿ ਇਹਨਾਂ ਅਫਸਰਾਂ ਤੇ ਜਾਂਚ ਕਦੋਂ ਖੁੱਲਦੀ ਹੈ ਅਤੇ ਉਹਨਾਂ ਤੇ ਕੀ ਕਾਰਵਾਈ ਹੁੰਦੀ ਹੈ ਸੂਤਰਾਂ ਦੀ ਗੱਲ ਕਰੀਏ ਤਾਂ ਭ੍ਰਿਸ਼ਟਾਚਾਰ ਦੇ ਦੌਰ ਵਿੱਚ ਇਹਨਾਂ ਦੇ ਨਾਮ ਸਾਹਮਣੇ ਆਏ ਸੀ ਜਿਨਾਂ ਤੇ ਕਿ ਵੱਡੀ ਕਾਰਵਾਈ ਹੋ ਸਕਦੀ ਹੈ ਸੂਤਰ ਇਹ ਵੀ ਦੱਸ ਰਹੇ ਨੇ ਕਿ ਇਸ ਪੂਰੇ ਮਾਮਲੇ ਵਿੱਚ ਇੱਕ ਨਿਜੀ ਵਿਅਕਤੀ ਦਾ ਵੀ ਨਾਮ ਹੈ ਜਿਸ ਤੇ ਕਿ ਸਮੇਂ ਵਿੱਚ ਵੱਡੀ ਕਾਰਵਾਈ ਹੋ ਸਕਦੀ ਹੈ ਜੋ ਕਿ ਹਾਲੇ ਵਿਦੇਸ਼ ਹੈ ,ਜਿਸ ਵੇਲੇ ਉਹ ਭਾਰਤ ਆਏਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ
