ਵਿਸ਼ਵ ਸਿਹਤ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਅਭਿਆਨ ਦੀ ਹੋਈ ਸ਼ਰੂਆਤ

ਵਿਸ਼ਵ ਸਿਹਤ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਅਭਿਆਨ ਦੀ ਹੋਈ ਸ਼ਰੂਆਤ

ਵਿਸ਼ਵ ਸਿਹਤ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਅਭਿਆਨ ਦੀ ਹੋਈ ਸ਼ਰੂਆਤ
ਅਮ੍ਰਿਤਸਰ 7ਅਪ੍ਰੈਲ
ਸਿਹਤ ਵਿਭਾਗ ਵੱਲੋ ਸਿਵਲ ਸਰਜਨ ਅੰਮ੍ਰਿਤਸਰ ਡਾ ਸਤਿੰਦਰਜੀਤ ਸਿੰਘ ਬਜਾਜ ਅਗਵਾਈ ਹੇਠ ਵਿਸ਼ਵ ਸਿਹਤ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਦਫ਼ਤਰ ਸਿਵਲ ਸਰਜਨ ਵਿਖੇ ਤੋ ਕੀਤੀ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਬਜਾਜ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਦਾ ਥੀਮ “ਆਓ ਸਾਰੇ ਮਿਲਕੇ ਸਿਹਤ ਮੰਦ ਜੀਵਨ ਦੀ ਸ਼ੁਰੂਆਤ ਵਿਗਿਆਨ ਤੱਥਾਂ ਨਾਲ ਕਰੀਏ” ਅਨੁਸਾਰ ਪੂਰੇ ਜਿਲੇ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਨਿਰੰਤਰ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਰੋਜ਼ਾਨਾ ਦੀ ਭੱਜ ਦੌੜ ਦੀ ਜਿੰਦਗੀ ਵਿੱਚੋ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਜਰੁਰੀ ਹੈ, ਸਾਨੂੰ ਯੋਗਾ, ਕਸਰਤ, ਪੌਸ਼ਟਿਕ ਆਹਾਰ, ਰੈਗੂਲਰ ਚੈੱਕਅਪ ਅਤੇ ਵਿਗਿਆਨਕ ਤੱਥਾਂ ਦੇ ਅਧਾਰ ਤੇ ਸਿਹਤਮੰਦ ਆਦਤਾਂ ਅਪਣਾਉਣੀਆ ਚਾਹੀਦੀਆ ਹਨ।

Leave a Reply

Your email address will not be published. Required fields are marked *