ਰਾਣਾ ਬਲਾਚੋਰੀਆ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਸ਼ੂਟਰਾਂ ਦਾ ਕੀਤਾ ਐਨਕਾਉਂਟਰ
ਪੰਜਾਬ ਦੇ ਬਹੁਤ ਚਰਚਿਤ ਮਾਮਲੇ ਰਾਣਾ ਬਲਾਚੋਰੀਆ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਅੱਜ ਲਾਲੜੂ ਨੇੜੇ ਦੋ ਸ਼ੂਟਰਾਂ ਦਾ ਐਨਕਾਉਂਟਰ ਕੀਤਾ ਹੈ , ਰਾਣਾ ਬਲਾਚੋਰੀਆ ਨੂੰ ਮਾਰਨ ਦੇ ਮਾਮਲੇ ਵਿੱਚ ਕੁੱਲ ਪੰਜ ਲੋਕ ਸਨ ਜਿਸ ਦੇ ਵਿੱਚ ਮਾਸਟਰਮਾਇੰਡ ਅਸ਼ਵਿੰਦਰ ਸਿੰਘ ਜੋ ਕਿ ਤਰਨ ਤਰਨ ਦਾ ਰਹਿਣ ਵਾਲਾ ਹੈ ਉਸਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ

ਜੋ ਕਿ ਵਿਦੇਸ਼ ਭਜਨ ਦੀ ਫਿਰਾਕ ਵਿੱਚ ਸੀ , ਉਸ ਨੂੰ ਕਾਬੂ ਕੀਤਾ ਗਿਆ ,ਜਿਸ ਨੇ ਕਿ ਸੂਚਨਾ ਦਿੱਤੀ ਕਿ ਉਸਦੇ ਦੋ ਸਾਥੀ ਅਦਿੱਤਿਆ ਕਪੂਰ ਅਤੇ ਕਰਨ ਪਾਠਕ ਇਸ ਵੇਲੇ ਮੋਹਾਲੀ ਵਿੱਚ ਹਨ ਜਿਸ ਤੋਂ ਬਾਅਦ ਦੋਹਾਂ ਨੂੰ ਪਿੱਛਾ ਕਰਕੇ ਪੰਜਾਬ ਪੁਲਿਸ ਦੀ ਵੱਖ ਵੱਖ ਟੀਮਾਂ ਜਿਸ ਦੇ ਵਿੱਚ AGTF, SSOC ਸ਼ਾਮਿਲ ਸਨ । ਉਹਨਾਂ ਨੇ ਇਹਨਾਂ ਦੋਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਵਿੱਚ ਕੀ ਇੱਕ ਸ਼ੂਟਰ ਦੀ ਮੌਤ ਹੋ ਗਈ ਹੈ। ਫਿਲਹਾਲ ਪੰਜਾਬ ਦੇ ਇਸ ਬਹੁ ਚਰਚਿਤ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲਦੀ ਹੋਈ ਨਜ਼ਰ ਆ ਰਹੀ ਹੈ।

