Fastag:- ਕੇਂਦਰ ਸਰਕਾਰ ਦੇ ਐਲਾਨ ਤੋਂ ਬਾਅਦ 3000 ਰੁਪਏ ਵਿੱਚ ਮਿਲੇਗਾ ਸਲਾਨਾ Fastag

ਕੇਂਦਰ ਸਰਕਾਰ ਦੇ ਐਲਾਨ ਤੋਂ ਬਾਅਦ 3000 ਰੁਪਏ ਵਿੱਚ ਮਿਲੇਗਾ ਸਲਾਨਾ Fastag

ਆਮ ਜਨਤਾ ਦੀ ਸਹੂਲੀਅਤ ਵਾਸਤੇ Road Transport ਅਤੇ High Way Minister Nitin Gadkari ਵੱਲੋਂ ਸਲਾਨਾ Fastag ਦਾ ਐਲਾਨ ਕੀਤਾ ਗਿਆ ਹੈ , ਜਿਸ ਦੇ ਵਿੱਚ ਮਹਿਜ 3000 ਰੁਪਏ ਵਿੱਚ ਤੁਸੀਂ ਸਾਲ ਭਰ ਯਾਤਰਾ ਕਰ ਸਕੋਗੇ। ਇਹ ਪਾਸ 15 ਅਗਸਤ 2025 ਤੋਂ ਲਾਗੂ ਹੋ ਜਾਵੇਗਾ , ਇਸ ਦਾ ਨਾਮ Annual Fastag Pass ਰੱਖਿਆ ਗਿਆ ਹੈ , ਜਿਸ ਦੇ ਵਿੱਚ ਤੁਸੀਂ 200 ਯਾਤਰਾਵਾਂ ਇਸ ਵਿੱਚ ਕਰ ਸਕੋਗੇ।

ਨਵੀਂ ਸਕੀਮ ਦੇ ਤਹਿਤ ਉਪਭੋਗਤਾ ਵੱਲੋਂ 3000 ਰੁਪਏ ਭਰ ਕੇ ਇੱਕ ਸਾਲ ਲਈ ਲਿਮਿਟ ਲੈਸ ਟੋਲ ਯਾਤਰਾ ਦੀ ਸੁਵਿਧਾ ਮਿਲੇਗੀ , ਇਹ ਸਿਰਫ Non Commercial ਵਾਹਨਾਂ ‘ਤੇ ਲਾਗੂ ਹੋਵੇਗੀ ਜਿਵੇਂ ਕਿ Car, Van Jeap ਲਈ ਲਾਗੂ ਹੋਵੇਗਾ। ਇਸਦਾ ਮਤਲਬ ਇਹ ਹੈ ਕਿ ਤੁਸੀਂ ਰੋਜਾਨਾ ਜਾਂ ਹਫਤਾਵਾਰੀ ਅਧਾਰ ਤੇ ਹਾਈਵੇ ਰਾਹੀਂ ਯਾਤਰਾ ਕਰ ਸਕਦੇ ਹੋ ਤਾਂ ਤੁਸੀਂ ਬਿਨਾਂ ਕਿਸੇ ਦੀ ਰੋਕ ਟੋਕ ਦੇ ਹਾਈਵੇ ਯਾਤਰਾ ਕਰ ਸਕਦੇ ਹੋ ਅਤੇ ਇਹ ਪਾਸ ਤੁਹਾਨੂੰ ਜਿਆਦਾਤਰ Toll Plaza ਤੇ ਲੋੜ ਤੋਂ ਮੁਕਤ ਕਰੇਗਾ ਅਤੇ ਤੁਹਾਡਾ ਸਮਾਂ ਵੀ ਬਚਾਵੇਗਾ।15 ਅਗਸਤ 2025 ਤੋਂ ਇਹ ਯੋਜਨਾ ਲਾਗੂ ਹੋ ਜਾਵੇਗੀ। ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਐਲਾਨ ਬਾਅਦ ਮੈਟਰੋ ਸ਼ਹਿਰਾਂ , ਰਾਜਧਾਨੀ ਅਤੇ ਵੱਡੇ Toll Road ਤੇ ਕੰਮ ਕਰਨ ਵਾਲੇ ਲੋਕਾਂ ਨੂੰ ਫਾਇਦਾ ਮਿਲੇਗਾ। ਮੌਜੂਦਾ ਸਮੇਂ ਦੇ ਵਿੱਚ Fastag ਦੇ ਰਾਹੀਂ ਟੋਲ ਕਟੌਤੀ ਹੁੰਦੀ ਹੈ।

ਇਹ ਪਾਸ ਵੀ Fastag ਆਈਡੀ ਨਾਲ ਹੀ ਲਿੰਕ ਹੋਵੇਗਾ,ਜਦ ਤੱਕ ਇਸ ਦੀ ਮਿਆਦ ਜਾਰੀ ਰਹੇਗੀ ਵਾਹਨ ਨੂੰ ਕਿਸੇ ਵੀ ਟੋਲ ਪਲਾਜਾ ਉੱਤੇ ਕੋਈ ਵਾਧੂ ਰਕਮ ਨਹੀਂ ਦੇਣੀ ਪਏਗੀ , ਇਹ ਯੋਜਨਾ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਹੋਰ ਵਧਾਏਗੀ ਅਤੇ ਯਾਤਰੀਆਂ ਨੂੰ ਆਸਾਨ ਬਿਨਾਂ ਰੁਕਾਵਟ ਸਫਰ ਦੀ ਸਹੂਲਤ ਮਿਲੇਗੀ। ਮੰਤਰਾਲੇ ਦੇ ਅਨੁਸਾਰ ਇਸ ਯੋਜਨਾ ਦਾ ਮੁੱਖ ਉਦੇਸ਼ Fastag ਦੀ ਮੁੜ ਲੋੜ ਨੂੰ ਖਤਮ ਕਰਨਾ ਹੈ। ਨਾਲ ਹੀ ਇਸ ਨਾਲ ਟੋਲ ਪਲਾਜ਼ਿਆਂ ਤੇ ਲਾਈਨਾਂ ਘੱਟ ਹੋਣਗੀਆਂ ਤੇ ਲੋਕਾਂ ਨੂੰ ਵਧੀਆ ਡਿਜੀਟਲ ਅਨੁਭਵ ਮਿਲੇਗਾ , ਇਹ ਲੋਕਾਂ ਦੀ ਸੁਵਿਧਾ, ਟਾਈਮ,  ਬਚਤ ਅਤੇ ਟ੍ਰੈਫਿਕ ਕੰਟਰੋਲ ਨੂੰ ਵੇਖ ਕੇ ਲਿਆ ਗਿਆ ਹੈ।

 

Leave a Reply

Your email address will not be published. Required fields are marked *