South Africa ਬਣ ਗਿਆ Final ਦਾ Champion

South Africa ਬਣ ਗਿਆ Final ਦਾ Champion

ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੇ Final ਵਿੱਚ South Africa ਨੇ ਆਸਟਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਆਈਸੀਸੀ ਟਾਈਟਲ ਜਿੱਤਿਆ , Lords ਦੇ ਮੈਦਾਨ ਵਿੱਚ ਹੋਏ ਫਾਈਨਲ ਮੈਚ ਵਿੱਚ South Africa ਨੇ Australia ਨੂੰ ਪੰਜ ਵਿਕਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ , South Africa ਕਈ ਵਾਰ ਫਾਈਨਲ ਵਿੱਚ ਹਾਰ ਜਾਂਦੇ ਸਨ, ਲੇਕਿਨ ਇਸ ਵਾਰ ਉਹਨਾਂ ਨੇ ਇੱਕ ਇਤਿਹਾਸ ਰਚਿਆ ਹੈ ਅਤੇ ਆਈਸੀਸੀ ਦਾ ਪਹਿਲਾ ਟਾਈਟਲ ਜਿੱਤਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।

Match Score

Australia ਨੇ ਆਪਣੀ ਪਹਿਲੀ ਪਾਰੀ ਵਿੱਚ 212 ਦੌੜਾ ਬਣਾਈਆਂ, ਜਿਸ ਦੇ ਜਵਾਬ ਵਿੱਚ South Africa ਆਪਣੀ ਪਹਿਲੀ ਪਾਰੀ ਵਿੱਚ ਕੁੱਲ 138 ਦੌੜਾਂ ਹੀ ਬਣਾ ਸਕੀ , ਪਹਿਲੀ ਪਾਰੀ ਤੋਂ ਬਾਅਦ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਸ ਵਾਰ ਵੀ South Africa ਨੂੰ ਹਾਰ ਦਾ ਸਾਹਮਣਾ ਕਰਨਾ ਪਏਗਾ ਅਤੇ ਆਸਟਰੇਲੀਆ ਨੇ ਦੂਜੀ ਭਾਰੀ ਵਿੱਚ 207 ਦੌੜਾਂ ਬਣਾ ਕੇ South Africa ਨੂੰ 282 ਦੌੜਾਂ ਦਾ ਟਾਰਗੇਟ ਦਿੱਤਾ, ਪਰ ਦੂਸਰੀ ਇਨਿੰਗ ਵਿੱਚ South Africa ਨੇ 83.2 ਓਵਰਾਂ ਵਿੱਚ ਪੰਜ ਵਿਕਟਾਂ ਗਵਾ ਕੇ 282 ਦੌੜਾਂ ਦੇ ਟਾਰਗੇਟ ਨੂੰ ਪੂਰਾ ਕੀਤਾ ਅਤੇ ਇਸ ਆਈਸੀਸੀ ਦੇ ਮੁਕਾਮ ਵਿੱਚ ਜਿੱਤ ਹਾਸਿਲ ਕੀਤੀ ।

ਇਸ ਵੱਡੀ ਜੀਤ ਵਿੱਚ Aiden Markram ਨੇ 136 ਦੌੜਾਂ ਬਣਾਈਆਂ ਅਤੇ ਕੈਪਟਨ Temba Bavuma ਨੇ 66 ਦੌੜਾਂ ਬਣਾਈਆਂ , ਦੋਹਾਂ ਦੀ ਜੋੜੀ ਨੇ ਇਸ ਫਾਈਨਲ ਮੈਚ ਵਿੱਚ 143 ਦੌੜਾਂ ਦੀ ਪਾਰਟਨਰ ਸ਼ਿਪ ਕੀਤੀ ਜਿਸ ਕਰ ਕੇ South Africa ਇਸ ਫਾਈਨਲ ਨੂੰ ਜਿੱਤਣ ਵਿੱਚ ਸਫਲ ਹੋਇਆ।

ਇਸ ਜਿੱਤ ਦੇ ਨਾਲ South Africa ਨੇ ਆਪਣੇ ਨਾਮ ਦੇ ਨਾਲ ਜੁੜਿਆ ਚੋਕਰ ਦਾ ਟੈਗ ਵੀ ਧੁਲ ਗਿਆ ਹੈ। ਵਿਸ਼ਵ ਟੈਸਟ ਮਹਾਂ ਚੈਂਪੀਅਨਸ਼ਿਪ ਦੇ ਇਸ ਇਤਿਹਾਸਿਕ ਜਿੱਤ ਨੇ Cricket South Africa ਨੂੰ ਇੱਕ ਨਵੀਂ ਸ਼ਾਨ, ਆਤਮ ਗੌਰਵ ਅਤੇ ਪ੍ਰਸਿੱਧੀ ਦਿੱਤੀ ਹੈ। ਬਹੁਤ ਸਾਰੇ ਪ੍ਰਸ਼ੰਸਕ ਇਸ ਨੂੰ ਦਿਲੋਂ ਨਮਨ ਕਰ ਰਹੇ ਹਨ ਅਤੇ ਅਕਸਰ ਫਾਈਨਲ ਮੈਚ ਵਿੱਚ ਜੋ ਹਾਰ ਦਾ ਸਾਮਨਾ ਇਸ ਟੀਮ ਨੂੰ ਕਰਨਾ ਪੈ ਰਿਹਾ ਸੀ ਉਹ ਵੀ ਖਤਮ ਕਰ ਦਿੱਤਾ ਗਿਆ ਹੈ। South Africa ਦੀ ਇਸ ਖਾਸ ਜਿੱਤ ਵਾਸਤੇ Aiden Markram ਨੂੰ Man of The Match ਦਿੱਤਾ ਗਿਆ।

ਮੈਚ ਜਿੱਤਣ ਤੋਂ ਬਾਅਦ ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਨੇ ਕਿਹਾ ਕਿ ਆਸਟਰੇਲੀਆ ਦੀ ਟੀਮ ਪਹਿਲੀ ਇਨਿੰਗ ਬਹੁਤ ਵਧੀਆ ਖੇਡੀ ਅਤੇ ਦੂਸਰੀ ਪਾਰੀ ਵਿੱਚ ਵੀ ਉਹਨਾਂ ਦੀ ਬੈਟਿੰਗ ਠੀਕ ਰਹੀ ਪਰ ਦੂਸਰੀ ਪਾਰੀ ਵਿੱਚ South Africa ਨੇ ਬਿਹਤਰੀਨ ਬੈਟਿੰਗ ਕੀਤੀ ਜਿਸ ਕਰਕੇ ਉਹਨਾਂ ਦੀ ਟੀਮ ਜਿੱਤੀ।

Leave a Reply

Your email address will not be published. Required fields are marked *