“The Great Indian Kapil Show-3” ਦੇ ਸ਼ੋਅ ‘ਚ ਸਿੱਧੂ ਦੀ ਵਾਪਸੀ

“The Great Indian Kapil Show- 3” ਦੇ ਸ਼ੋਅ ‘ਚ ਸਿੱਧੂ ਦੀ ਵਾਪਸੀ

Netflix ਤੇ 21 June ਨੂੰ ਸ਼ੁਰੂ ਹੋਣ ਜਾ ਰਹੇ “The Great Indian Kapil Show” ਵਿੱਚ Navjot Singh Sidhu ਦੀ ਵਾਪਸੀ ਹੋ ਰਹੀ ਹੈ।
ਕਾਮੇਡੀ ਦੀ ਦੁਨੀਆ ਵਿੱਚ ਲੰਬੇ ਸਮੇਂ ਤੋਂ ਬਾਅਦ ਪੰਜਾਬ ਦੇ ਮਸ਼ਹੂਰ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵਾਪਸੀ ਕਰਨ ਜਾ ਰਹੇ ਹਨ , “The Great Indian Kapil Show” ਵਿੱਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋ ਚੁੱਕੀ ਹੈ, ਇਹ ਵਾਪਸੀ ਕੇਵਲ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਹੀਂ ਹੈ,ਬਲਕਿ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਵੀ ਹੋਵੇਗੀ।

 

ਨਵਜੋਤ ਸਿੰਘ ਸਿੱਧੂ ਪਹਿਲਾਂ “The Kapil Sharma Show” ਦਾ ਹਿੱਸਾ ਰਹੇ ਸਨ ਅਤੇ ਉਨਾਂ ਦੀ ਸ਼ਾਇਰੀ ਹਾਸਿਆਂ ਭਰੇ ਟਿੱਪਣੀਆਂ ਅਤੇ ਜ਼ੋਰਦਾਰ ਹਾਸੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਆਏ ਸਨ, ਹਾਲਾਂਕਿ ਸਿਆਸਤ ਵਿੱਚ ਰੁਚੀ ਰੱਖਣ ਤੋਂ ਬਾਅਦ ਉਹ ਟੀਵੀ ਦੀ ਦੁਨੀਆਂ ਤੋਂ ਦੂਰ ਹੋ ਗਏ ਸਨ, ਪਰ ਲਗਭਗ ਛੇ ਸਾਲ ਬਾਅਦ ਹੁਣ ਇੱਕ ਵਾਰ ਫਿਰ ਉਹ ਟੀਵੀ ਦੀ ਦੁਨੀਆਂ ਵਿੱਚ ਵਾਪਸ ਕਰ ਰਹੇ ਨੇ

The Great Indian Kapil Show ਦਾ ਤੀਜਾ ਸੀਜ਼ਨ 21 ਜੂਨ 2025 ਨੂੰ Netflix ਤੇ ਰਿਲੀਜ਼ ਹੋ ਰਿਹਾ ਹੈ। ਇਸ ਸੀਜਨ ਦੀ ਖਾਸ ਗੱਲ ਇਹ ਹੈ ਕੀ ਨਵਜੋਤ ਸਿੰਘ ਸਿੱਧੂ ਇਸ ਖਾਸ ਐਪੀਸੋਡ ਵਿੱਚ ਮਹਿਮਾਨ ਹੋਣਗੇ ਅਤੇ ਇਸ ਐਪੀਸੋਡ ਵਿੱਚ ਉਹਨਾਂ ਦਾ ਸਾਥ ਦੇਣ ਵਾਸਤੇ ਕਈ ਵੱਡੇ ਕ੍ਰਿਕਟ ਖਿਡਾਰੀ ਵੀ ਉਹਨਾਂ ਦਾ ਸਾਥ ਦੇਣਗੇ, ਜਿਸ ਦੇ ਵਿੱਚ ਕੀ ਗੌਤਮ ਗੰਭੀਰ, ਰਿਸ਼ਭ ਪੰਥ, ਅਭਿਸ਼ੇਕ ਸ਼ਰਮਾ ਅਤੇ ਯੁਜਵੇਂਦਰ ਚਾਹਲ ਸ਼ਾਮਿਲ ਹੋਣਗੇ।

 

The Great Indian Kapil Show ਦੀ ਇਸ ਵਾਰ ਖਾਸ ਗੱਲ ਇਹ ਹੋਵੇਗੀ ਕਿ ਇਸ ਸ਼ੋਅ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਅਰਚਨਾ ਪੂਰਨ ਸਿੰਘ ਵੀ ਇਸ ਸ਼ੋਅ ਵਿੱਚ ਰਹਿਣਗੇ। ਟੀਜ਼ਰ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਐਪੀਸੋਡ ਵਿੱਚ ਜਿੱਥੇ ਨਵਜੋਤ ਸਿੰਘ ਸਿੱਧੂ ਵਾਪਸ ਕਰ ਰਹੇ ਨੇ, ਉਸ ਦੇ ਨਾਲ ਨਾਲ ਅਰਚਨਾ ਪੂਰਨ ਸਿੰਘ ਵੀ ਉਹਨਾਂ ਦੇ ਨਾਲ ਨਜ਼ਰ ਆਉਣਗੇ। ਅਰਚਨਾ ਪੂਰਨ ਸਿੰਘ ਨੇ ਖੁਦ ਕਿਹਾ ਹੈ ਕਿ ਸਿੱਧੂ ਦੀ ਵਾਪਸੀ ਬਹੁਤ ਵਧੀਆ ਹੈ ਅਤੇ ਉਹਨਾਂ ਦੀ ਧਮਾਕੇਦਾਰ ਵਾਪਸੀ ਦੇ ਨਾਲ ਸ਼ੋਅ ਹੋਰ ਉਚਾਈਆਂ ਫੜੇਗਾ, ਆਮ ਜਨਤਾ ਜੋ ਕਿ ਸਿੱਧੂ ਦੀ ਹਾਸੇ ਪਰੀਆਂ ਗੱਲਾਂ ਹਾਲੇ ਤੱਕ ਆਪਣੇ ਦਿਲ ਵਿੱਚ ਵਸਾ ਕੇ ਰੱਖੀਆਂ ਨੇ ਉਹਨਾਂ ਨੂੰ ਹੁਣ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਹਸਾਉਂਦੇ ਹੋਏ ਨਜ਼ਰ ਆਉਣਗੇ।

The Great Indian Kapil Show ਵਿੱਚ ਕਪਿਲ ਸ਼ਰਮਾ ਨੇ ਵੀ ਖਾਸ ਤਿਆਰੀਆਂ ਕੀਤੀਆਂ ਨੇ। ਇਸ ਤੋਂ ਪਹਿਲੇ ਇਸ ਸ਼ੋਅ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਵਾਸਤੇ ਜੋ ਟੀਜ਼ਰ ਜਾਰੀ ਕੀਤਾ ਗਿਆ ਹੈ। ਉਸ ਦੇ ਵਿੱਚ ਖਾਸ ਤੌਰ ਤੇ ਸਿੱਧੂ ਦੀ ਸ਼ਖਸ਼ੀਅਤ ਨੂੰ ਪੰਜਾਬੀ ਅੰਦਾਜ਼ ਵਿੱਚ ਢੋਲ ਧਮੱਕੇ ਨਾਲ ਪੇਸ਼ ਕੀਤਾ ਗਿਆ ਹੈ। ਅਤੇ ਸਿੱਧੂ ਇੱਕ ਵਾਰ ਫਿਰ ਆਪਣੇ ਖਾਸ ਅੰਦਾਜ਼ ਵਿੱਚ ਇਸ ਵਿੱਚ ਨਜ਼ਰ ਆਉਣਗੇ।

ਸਿੱਧੂ ਦਾ ਭਵਿੱਖ

The Great Indian Kapil Show-3 ਵਿੱਚ ਸਿੱਧੂ ਦੀ ਵਾਪਸੀ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਰਾਜਨੀਤੀ ਤੋਂ ਦੂਰ ਰਹਿਣਗੇ ਅਤੇ ਆਪਣਾ ਆਉਣ ਵਾਲਾ ਸਮਾਂ ਟੀਵੀ ਅਤੇ ਕਮੈਂਟਰੀ ਦੀ ਦੁਨੀਆਂ ਵਿੱਚ ਦੇਣਗੇ, ਜਿਸ ਦੇ ਨਾਲ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਜਿਨਾਂ ਦੀ ਸ਼ਾਇਰੀ ਅਕਸਰ ਹਾਸੇ ਬਾਰੇ ਚੁਟਕਲੇ ਅਤੇ ਅਦਾਕਾਰੀ ਲੋਕਾਂ ਦੇ ਦਿਲਾਂ ਵਿੱਚ ਹੈ। ਉਸ ਦੇ ਵਿੱਚ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਐਂਟਰੀ ਮਾਰਨ ਜਾ ਰਹੇ ਨੇ ਤਾਂ Netflix ਦੇ ਇਸ ਨਵੇਂ ਸ਼ੋਅ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਗੁਰੂ ਦੇ ਨਾਮ ਦੇ ਨਾਲ ਨਾਲ ਜਾਣੇ ਜਾਂਦੇ ਨੇ, ਉਹ ਆਪਣੀ ਐਂਟਰੀ ਕਰ ਰਹੇ ਨੇ। ਹੁਣ ਦੇਖਣਾ ਹੋਏਗਾ ਕਿ ਜਨਤਾ ਇਸ ਸ਼ੋਅ ਨੂੰ ਕਿੰਨਾ ਪਸੰਦ ਕਰਦੀ ਹੈ।

 

Leave a Reply

Your email address will not be published. Required fields are marked *