Murder:- ਅਣਖ ਦੀ ਖਾਤਰ ਇੱਕ ਪਿਓ ਵੱਲੋਂ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਕ//ਤਲ

ਅਣਖ ਦੀ ਖਾਤਰ ਪਿਓ ਵੱਲੋਂ ਧੀ ਅਤੇ ਉਸਦੇ ਪ੍ਰੇਮੀ ਦਾ ਕ///ਤਲ

Amritsar ਦੇ ਪਿੰਡ ਬੋਪਾਰਾਏ ਬਾਜ ਵਿੱਚ ਅਣਖ ਦੀ ਖਾਤਰ ਇੱਕ ਪਿਓ ਵੱਲੋਂ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਕ//ਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 22 ਸਾਲ ਦੀ ਸੁਖਪ੍ਰੀਤ ਕੌਰ ਜੋ ਕਿ 24 ਸਾਲ ਦੇ ਜੋਬਨਦੀਪ ਸਿੰਘ ਨਾਲ ਪਿਆਰ ਕਰਦੀ ਸੀ ਅਤੇ ਦੋਨੋਂ ਜਲਦ ਹੀ ਵਿਆਹ ਕਰਨ ਜਾ ਰਹੇ ਸਨ।

ਇਸ ਮਾਮਲੇ ਵਿੱਚ ਜਦ ਸੁੱਖਪ੍ਰੀਤ ਦੇ ਪਿਤਾ ਗੁਰਦਿਆਲ ਸਿੰਘ ਨੂੰ ਪਤਾ ਚੱਲਿਆ ਕਿ ਉਸ ਦੀ ਧੀ ਕਿਸੇ ਨੌਜਵਾਨ ਨਾਲ ਵਿਆਹ ਕਰਾਣ ਜਾ ਰਹੀ ਹੈ ਤਾਂ ਉਸਨੇ ਜੋਬਨ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਤੋਂ ਬਾਅਦ ਉਸਨੇ ਦੋਨਾਂ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਦੋਨਾਂ ਦੀ ਮੌਤ ਹੋ ਗਈ , ਥਾਣਾ Lopoke ਦੇ DSP ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਗੁਰਦਿਆਲ ਨੇ ਸੁਖਪ੍ਰੀਤ ਅਤੇ ਜੋਬਨ ਤੇ ਹਮਲਾ ਕੀਤਾ ਤਾਂ ਉਹ ਤੜਫਦੇ ਰਹੇ।

ਉਸ ਤੋਂ ਬਾਅਦ ਗੁਰਦਿਆਲ ਨੇ ਦੋਹਾਂ ਨੂੰ ਕਰੰਟ ਲਗਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ , ਪੁਲਿਸ ਦੇ ਮੁਤਾਬਿਕ ਮਾਮਲਾ ਪਿਆਰ ਦਾ ਹੈ ,ਕਿਉਂਕਿ ਮੁੰਡਾ ਕੁੜੀ ਆਪਸ ਵਿੱਚ ਪਿਆਰ ਕਰਦੇ ਸਨ, ਪਰ ਲੜਕੀ ਦਾ ਬਾਪ ਇਸ ਨੂੰ ਗਲਤ ਸਮਝਦਾ ਸੀ, ਜਿਸ ਕਰਕੇ ਉਸਨੇ ਇਹ ਕੰਮ ਕੀਤਾ ਤਾਂ ਉਸ ਨੇ ਆਪਣੀ ਬੇਟੀ ਅਤੇ ਉਸਦੇ ਆਸ਼ਿਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਸੁਖਪ੍ਰੀਤ ਕੌਰ ਦੇ ਪਿਤਾ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤਫਤੀਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *