ਹਰਿਆਣਾ ਦੀ ਮਸ਼ਹੂਰ YouTuber ਜੋਤੀ ਮਲਹੋਤਰਾ ਗ੍ਰਿਫ਼ਤਾਰ
ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਲੱਗੇ ਆਰੋਪ
ਹਰਿਆਣਾ ਪੁਲਿਸ ਨੇ Youtuber ਜੋਤੀ ਮਲਹੋਤਰਾ ਨੂੰ ਪਾਕਿਸਤਾਨ ਵਾਸਤੇ ਜਾਸੂਸੀ ਕਰਨ ਦੇ ਆਰੋਪ ਵਿੱਚ ਗ੍ਰਿਫਤਾਰ ਕਰ ਲਿਆ ਹੈ। ਜੋਤੀ ਮਲਹੋਤਰਾ ‘ਤੇ ਆਰੋਪ ਹਨ ਕੀ:- ਉਸ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤੀ ਫੌਜ ਦੀ ਬਹੁਤ ਅਹਿਮ ਜਾਣਕਾਰੀ ਪਾਕਿਸਤਾਨ ਵਿੱਚ ਬੈਠੇ ਖੁਫੀਆ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ, ਜਿਸ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜੋਤੀ ਮਲਹੋਤਰਾ ਪਿਛਲੇ ਸਾਲ ਪਾਕਿਸਤਾਨ ਗਈ ਸੀ, ਜਿੱਥੇ ਕਿ ਉਸ ਦਾ ਸੰਪਰਕ ਪਾਕਿਸਤਾਨ ਦੇ ਵੱਡੇ ਅਧਿਕਾਰੀਆਂ ਨਾਲ ਹੋਇਆ ਅਤੇ ਉਸ ਤੋਂ ਬਾਅਦ ਲੰਬੇ ਸਮੇਂ ਤੋਂ ਜੋਤੀ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੀ ਰਹੀ, ਜੋਤੀ ਇੱਕ Travel Vlogger ਹੈ ਅਤੇ ਉਹ ਪਾਕਿਸਤਾਨ ਹੀ ਨਹੀਂ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਜਾ ਕੇ ਆਪਣੇ ਟਰੈਵਲ ਦੇ ਵਲੋਗ ਬਣਾਉਣ ਦੀ ਸ਼ੌਕੀਨ ਹੈ।
ਜੋਤੀ ਦੇ Instagram, Facebook ਅਤੇ Youtube ਤੇ ਲੱਖਾਂ Followers ਹਨ ਅਤੇ ਉਹ ਲਗਾਤਾਰ Travel Vlog ਬਣਾ ਕੇ ਉਸ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ , ਪਰ ਹਿਸਾਰ ਪੁਲਿਸ ਨੇ ਉਸ ਦੀ ਇਸ ਕੰਮ ਕਾਜ ਦੇ ਤਰੀਕੇ ਤੋਂ ਉਸ ਦੇ ਸੰਬੰਧ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਸਥਾਪਿਤ ਕੀਤੇ ਹਨ ਜਿਸ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੱਸ ਦਈਏ ਕਿ ਪਾਕਿਸਤਾਨ ਵਾਸਤੇ ਜਾਸੂਸੀ ਕਰਨ ਦੇ ਆਰੋਪ ਵਿੱਚ ਹਿਸਾਰ ਪੁਲਿਸ ਨੇ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਪਾਸੋਂ ਪੁੱਛ ਪੜਤਾਲ ਲਗਾਤਾਰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ