ਦੇਸ਼ ਵਿੱਚ ਸਭ ਤੋਂ ਵੱਧ ਚੰਦਾ ਲੈਣ ਵਾਲੀ ਪਾਰਟੀ ਭਾਜਪਾ
ਭਾਜਪਾ ਦੇਸ਼ ਵਿੱਚ ਸਭ ਤੋਂ ਵੱਧ ਚੰਦਾ ਲੈਣ ਵਾਲੀ ਪਾਰਟੀ ਬਣ ਗਈ ਹੈ। ਸਾਲ 2023-24 ਦੀ ਗੱਲ ਕੀਤੀ ਜਾਵੇ ਤਾਂ ਕੁੱਲ 88% ਚੰਦਾ ਸਿਰਫ ਭਾਜਪਾ ਨੂੰ ਹੀ ਮਿਲਿਆ ਹੈ। ਚੰਦਾ ਦੇਣ ਵਾਲੇ 8358 ਲੋਕਾਂ ਨੇ 2243.94 ਕਰੋੜ ਰੁਪਏ ਮਿਲੇ ਹਨ। ਕਾਂਗਰਸ ਨੂੰ 1994 ਲੋਕਾਂ ਨੇ ਚੰਦਾ ਦਿੱਤਾ ਹੈ, ਜਿਸ ਦੇ ਨਾਲ ਉਸ ਨੂੰ 281.48 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਐਸੋਸੀਏਸ਼ਨ ਫੋਰ ਡੈਮੋਕਰੇਟਿਕ ਰਿਫੋਰਮਸ (ADR) ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਚੋਣ ਕਮਿਸ਼ਨ ਨੂੰ ਦਿੱਤੇ ਗਏ ਡਾਟੇ ਤੇ ਅਧਾਰਿਤ ਹੈ , ਪਿਛਲੇ ਸਾਲ ਦੇ ਵਿੱਤੀ ਸਾਲ ਦੇ ਮੁਕਾਬਲੇ ਇਸ ਸਾਲ 199% ਚੰਦਾ ਵੱਧ ਮਿਲਿਆ ਹੈ, ਅਨੁਮਾਨ ਲਗਾਇਆ ਜਾ ਰਿਹਾ ਹੈ।