Vigilance ਵੱਲੋਂ RTA ਦਫਤਰਾਂ ‘ਚ ਛਾਪੇਮਾਰੀ :- 16 ਪਰਚੇ ਦਰਜ, 24 ਲੋਕ ਗਿ੍ਫ਼ਤਾਰ

Vigilance ਵੱਲੋਂ RTA ਦਫਤਰਾਂ ‘ਚ ਛਾਪੇਮਾਰੀ
16 ਪਰਚੇ ਦਰਜ, 24 ਲੋਕ ਗਿ੍ਫ਼ਤਾਰ

Vigilance ਬਿਊਰੋ ਵੱਲੋਂ ਸੂਬੇ ਭਰ ਦੇ RTA ਦਫਤਰਾਂ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਕਈ ਖਾਮੀਆਂ ਪਾਈਆਂ ਗਈਆਂ । ਇਸ ਮਾਮਲੇ ਵਿੱਚ ਹੁਣ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 16 ਪਰਚੇ ਦਰਜ ਕੀਤੇ ਗਏ। ਦਫਤਰਾਂ ਵਿੱਚ ਕੰਮ ਕਰ ਰਹੇ ਕਰਿੰਦਿਆ ਪਾਸੋਂ 40 ਹਜ਼ਾਰ 900 ਰੁਪਏ ਬਰਾਮਦ ਕੀਤੇ ਗਏ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਪੈਸੇ ਡਰਾਈਵਿੰਗ ਲਾਇਸੰਸ ਟੈਸਟ ਅਤੇ ਹੋਰ ਕੰਮਾਂ ਵਾਸਤੇ ਨਜਾਇਜ਼ ਤੌਰ ਦੇ ਵਸੂਲੇ ਜਾ ਰਹੇ ਸਨ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਭਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਬਹੁਤ ਵੱਡਾ ਗੋਲਮਾਲ ਆਰਟੀਏ ਦਫਤਰ ਵਿੱਚ ਚਲਦਾ ਹੈ। ਇਸ ਤੋਂ ਬਾਅਦ Flying Squad ਅਤੇ ਆਰਥਿਕ ਅਪਰਾਧ ਸ਼ਾਖਾ ਦੀ ਟੀਮ ਦੇ ਨਾਲ ਮਿਲ ਕੇ ਵਿਜੀਲੈਂਸ ਵੱਲੋਂ ਇਹ ਕਾਰਵਾਈ ਪੰਜਾਬ ਭਰ ‘ਚ ਕੀਤੀ ਗਈ, ਜਿਸ ਵਿੱਚ ਖਾਸ ਕਰਕੇ ਉਹਨਾਂ ਏਜੈਂਟਾਂ ਨੂੰ ਫੜਿਆ ਗਿਆ ਜੋ ਕਿ ਨਾਜਾਇਜ਼ ਤੌਰ ਤੇ ਡਰਾਈਵਿੰਗ ਜਾਂ ਹੋਰ ਵੀ ਟੈਸਟ ਕਰਵਾਉਣ ਦੇ ਬਦਲੇ ਵਿੱਚ ਲੋਕਾਂ ਕੋਲ ਨਜਾਇਜ਼ ਵਸੂਲੀ ਕਰਦੇ ਸਨ। ਇਹ ਇੱਕ ਬਹੁਤ ਵੱਡਾ ਰੈਕਟ ਹੈ, ਜਿਸ ਦੇ ਵਿੱਚ ਕਿ ਕਈ ਵੱਡੇ ਅਧਿਕਾਰੀ ਵੀ ਸ਼ਾਮਿਲ ਹੋ ਸਕਦੇ ਨੇ।

Source:- Google

ਇੱਕ ਡਰਾਈਵਿੰਗ ਲਾਇਸੰਸ ਮਹਿਜ 1905 ਵਿੱਚ ਤਿਆਰ ਹੁੰਦਾ ਹੈ ਜਿਸ ਦੇ ਬਦਲੇ ਵਿੱਚ 5000 ਤੋਂ ਲੈ ਕੇ 10 ਹਜਾਰ ਰੁਪਏ ਲੋਕਾਂ ਕੋਲੋਂ ਵਸੂਲਿਆ ਜਾਂਦੇ ਸਨ ਜਿਸ ਤੋਂ ਬਾਅਦ ਇਹ ਸਾਰਾ ਗੋਰਖ ਧੰਦਾ ਵੱਡੇ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਚੱਲ ਰਿਹਾ ਸੀ। ਇਸ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵੱਡੇ ਸ਼ਹਿਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਏਜੰਟਾਂ ਦਾ ਬਹੁਤ ਵੱਡਾ ਨੈਟਵਰਕ ਸੀ, ਜਿਸ ਨੂੰ ਕਿ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਵਿੱਚ ਕਾਰਵਾਈ ਦੇ ਬਦਲੇ ਇਹਨਾਂ ਲੋਕਾਂ ਤੇ ਪਰਚੇ ਦਰਜ ਕੀਤੇ ਗਏ ਨੇ ਜਿਨਾਂ ਪਾਸੋਂ ਆਉਣ ਵਾਲੇ ਸਮੇਂ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *