Punjab Police ਨੇ 48 ਘੰਟਿਆਂ ਵਿੱਚ ਗ੍ਰ///ਨੇਡ ਹਮਲੇ ਦਾ ਮਾਮਲਾ ਸੁਲਝਾਇਆ
ਮੁੱਖ ਦੋਸ਼ੀ ਗੁਰਸਿਦਕ ਪੁਲਿਸ ਮੁਕਾਬਲੇ ਵਿੱਚ ਢੇਰ

Amritsar: ਪੰਜਾਬ ਪੁਲਿਸ ਨੇ ਮੰਦਰ ‘ਤੇ ਹੋਏ ਗ੍ਰ//ਨੇਡ ਹਮਲੇ ਦੀ ਜਾਂਚ ਸਿਰਫ਼ 48 ਘੰਟਿਆਂ ਵਿੱਚ ਪੂਰੀ ਕਰ ਲਈ ਹੈ। ਮੁੱਖ ਦੋਸ਼ੀ ਗੁਰਸਿਦਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ, ਜਦ ਕਿ ਦੂਜਾ ਦੋਸ਼ੀ ਵਿਸ਼ਾਲ ਫਰਾਰ ਹੋ ਗਿਆ ਹੈ। ਜਾਂਚ ਦੌਰਾਨ ਹਮਲਾਵਰਾਂ ਦੇ ਪਾਕਿਸਤਾਨ ਅਤੇ ISI ਨਾਲ ਸਬੰਧਾਂ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਪੁਲਿਸ ਦੁਆਰਾ ਅੰਮ੍ਰਿਤਸਰ ਦੇ ਪਿੰਡ ਬਲਸਚੰਦਰ ਦੇ ਵਿੱਚ ਰਾਹ ਜਾਂਦੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਦੇ ਹੀ ਫਾਇ///ਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਨੇ ਇੱਕ ਮੁਲਜਮ ਨੂੰ ਢੇਰ ਕਰ ਦਿੱਤਾ ਅਤੇ ਦੂਸਰਾ ਮੁਲਜਮ ਫਰਾਰ ਹੋ ਗਿਆ। ਮੁਕਾਬਲੇ ਵਿੱਚ ਗੁਰਸਿਦਕ ਦੇ ਸਾਥੀ ਵਿਸ਼ਾਲ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਕੁਝ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਪੁਲਿਸ ਮੁਕਾਬਲੇ ਦੌਰਾਨ ਗੁਰਸਿਦਕ ਨੂੰ ਗੋਲੀ ਲੱਗੀ, ਜਿਸ ਕਾਰਨ ਉਸਦੀ ਮੌਤ ਹੋ ਗਈ।

ਬਰਾਮਦਗੀ:-
ਪੁਲਿਸ ਦੁਆਰਾ ਇਸ ਮੌਕੇ ਇੱਕ ਮੋਟਰਸਾਈਕਲ ਅਤੇ ਪਿਸਟਲ ਵੀ ਬਰਾਮਦ ਕੀਤੀ ਹੈ।

ਪਾਕਿਸਤਾਨ ਅਤੇ ISI ਨਾਲ ਸਬੰਧਾਂ ਦੀ ਜਾਂਚ:
Police ਨੇ ਗੁਰਸਿਦਕ ਅਤੇ ਵਿਸ਼ਾਲ ਦੇ ਪਾਕਿਸਤਾਨ ਅਤੇ ISI ਨਾਲ ਸਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਇਹ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ ਕਿ ਹਮਲਾ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ।
ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਜਾਣਕਾਰੀ ਲਈ ਤੁਰੰਤ ਪੁਲਿਸ ਨਾਲ ਸੰਪਰਕ ਕਰਨ, ਤਾਂ ਜੋ ਵਿਸ਼ਾਲ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਸਕੇ।
https://www.facebook.com/share/v/1BEpeGnVGR/
https://www.facebook.com/share/v/1AS5X6Cskc/
