ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਨਵੇਂ ਸਾਲ ‘ਤੇ ਸਰਕਾਰ ਵਲੋਂ ਵੱਡਾ ਤੋਹਫ਼ਾ 

ਭਾਰਤੀ ਰੇਲਵੇ ਨੇ ਦਿੱਲੀ, ਯੂਪੀ, ਹਰਿਆਣਾ ਤੇ ਪੰਜਾਬ ਦੇ ਸ਼ਰਧਾਲੂਆਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੱਤਾ ਹੈ। ਸ਼ਰਧਾਲੂ ਹੁਣ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਰਾਹੀਂ ਮਾਤਾ ਵੈਸ਼ਨੋ ਦੇਵੀ ਜਾ ਸਕਣਗੇ। ਇਹ ਟ੍ਰੇਨ ਜੰਮੂ, ਲੁਧਿਆਣਾ ਤੇ ਅੰਬਾਲਾ ਕੈਂਟ ਰੇਲਵੇ ਸਟੇਸ਼ਨਾਂ ‘ਤੇ 2-2 ਮਿੰਟ ਲਈ ਰੁਕੇਗੀ। ਕਟੜਾ ਤੇ ਨਵੀਂ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ੁਰੂ ਹੋ ਗਈ ਹੈ ਇਹ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ, ਟ੍ਰੇਨ ਨੰਬਰ 22478 ਕਟੜਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਤੇ 11.44 ਵਜੇ ਅੰਬਾਲਾ ਕੈਂਟ ਤੇ ਦੁਪਹਿਰ 2 ਵਜੇ ਨਵੀਂ ਦਿੱਲੀ ਪਹੁੰਚੇਗੀ। ਇਹ ਟ੍ਰੇਨ ਵਾਪਸੀ ਵਿੱਚ ਟ੍ਰੇਨ ਨੰਬਰ 22477 ਨਵੀਂ ਦਿੱਲੀ ਤੋਂ ਦੁਪਹਿਰ 3 ਵਜੇ ਰਵਾਨਾ ਹੋਵੇਗੀ, ਸ਼ਾਮ 5.10 ਵਜੇ ਅੰਬਾਲਾ ਕੈਂਟ ਤੇ ਰਾਤ 11 ਵਜੇ ਕਟੜਾ ਪਹੁੰਚੇਗੀ।

ਵੰਦੇ ਭਾਰਤ ਐਕਸਪ੍ਰੈਸ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਦਿੱਲੀ, ਯੂਪੀ, ਹਰਿਆਣਾ ਤੇ ਪੰਜਾਬ ਦੇ ਸ਼ਰਧਾਲੂਆਂ ਲਈ ਨਵੇਂ ਸਾਲ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਵੰਦੇ ਭਾਰਤ ਟ੍ਰੇਨ ਕਟੜਾ ਤੋਂ ਨਵੀਂ ਦਿੱਲੀ ਤੱਕ ਦਾ 655 ਕਿਲੋਮੀਟਰ ਦਾ ਸਫਰ 8 ਘੰਟਿਆਂ ਵਿੱਚ ਪੂਰਾ ਕਰੇਗੀ। ਇਸ ਰੂਟ ‘ਤੇ ਜ਼ਿਆਦਾਤਰ ਟ੍ਰੇਨਾਂ ‘ਚ ਸਿਰਫ ਵੇਟਿੰਗ ਟਿਕਟਾਂ ਹੀ ਮਿਲਦੀਆਂ ਸਨ ਪਰ ਇਕ ਹੋਰ ਵੰਦੇ ਭਾਰਤ ਐਕਸਪ੍ਰੈੱਸ ਦੇ ਚੱਲਣ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੀ ਹੈ।

‘ਵੰਦੇ ਭਾਰਤ’ ਦੇ ਹਰ ਕੋਚ ‘ਚ ਸਕ੍ਰੀਨ ਲਗਾਈ ਗਈ ਹੈ ਤੇ ਸਾਰੀ ਜਾਣਕਾਰੀ ਯਾਤਰੀਆਂ ਨੂੰ ਦਿੱਤੀ ਜਾਵੇਗੀ ਕਿ ਟ੍ਰੇਨ ਕਿੱਥੋਂ ਜਾ ਰਹੀ ਹੈ, ਕਿਹੜਾ ਸਟੌਪ ਆਇਆ ਹੈ, ਅਗਲੇ ਸਟੇਸ਼ਨ ਦੀ ਕਿੰਨੀ ਦੂਰੀ ਹੈ ਅਤੇ ਟ੍ਰੇਨ ਦੀ ਸਪੀਡ ਕਿੰਨੀ ਹੈ। ਟ੍ਰੇਨ ਸੰਬੰਧੀ ਸਾਰੀ ਜਾਣਕਾਰੀ ਹਿੰਦੀ ਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਦਿੱਤੀ ਜਾਵੇਗੀ।

4 ਜਨਵਰੀ ਤੋਂ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਵਿੱਚ ਐਗਜ਼ੀਕਿਉਟਿਵ ਕਿਰਾਇਆ 3055 ਰੁਪਏ ਹੈ ਅਤੇ ਚੇਅਰਕਾਰ ਦਾ ਕਿਰਾਇਆ 1665 ਰੁਪਏ ਹੈ। ਵੰਦੇ ਭਾਰਤ ਐਕਸਪ੍ਰੈਸ ਹਫ਼ਤੇ ਵਿੱਚ 6 ਦਿਨ ਕਟੜਾ ਤੇ ਨਵੀਂ ਦਿੱਲੀ ਵਿਚਕਾਰ ਚੱਲੇਗੀ। ਇਹ ਐਕਸਪ੍ਰੈਸ ਬੁੱਧਵਾਰ ਨੂੰ ਨਹੀਂ ਚੱਲੇਗੀ ਕਉਂਕਿ ਭਾਰਤੀ ਰੇਲਵੇ 6 ਜਨਵਰੀ ਤੋਂ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਚਲਾਏਗਾ। ਇਹ ਟ੍ਰੇਨ ਵੀ ਹਫਤੇ ‘ਚ 6 ਦਿਨ ਚੱਲੇਗੀ ਪਰ ਇਹ ਟ੍ਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ।

Leave a Reply

Your email address will not be published. Required fields are marked *