ਅਯੁੱਧਿਆ ‘ਚ ਰਾਮਲੱਲਾ ਦੇ ਦਰਸ਼ਨਾਂ ਲਈ ਭਾਜਪਾ ਵੱਲੋਂ ਅਯੁੱਧਿਆ ਲਈ ਇਕ ਵਿਸ਼ੇਸ਼ ਰੇਲ ਗੱਡੀ ਚਲਾਈ ਜਾ ਰਹੀ ਹੈ। ਇਹ ਵਿਸ਼ੇਸ਼ ਰੇਲ ਗੱਡੀ 9 ਫਰਵਰੀ ਨੂੰ ਸਵੇਰੇ 7:05 ਵਜੇ ਪਠਾਨਕੋਟ ਤੋਂ ਰਵਾਨਾ ਹੋਵੇਗੀ ਅਤੇ ਜਲੰਧਰ ਕੈਂਟ ਸਟੇਸ਼ਨ ‘ਤੇ ਸਵੇਰੇ 8:48 ਵਜੇ ਅਤੇ ਫੇਰ ਲੁਧਿਆਣਾ ਸਟੇਸ਼ਨ ‘ਤੇ ਸਵੇਰੇ 9:40 ਵਜੇ ਪਹੁੰਚੇਗੀ।
ਇਸ ਸਬੰਧੀ ਭਾਜਪਾ ਸਕੱਤਰ ਰਾਜੇਸ਼ ਕਪੂਰ ਨੇ ਦੱਸਿਆ ਕਿ ਰਾਮ ਭਗਤਾਂ ਦੀ ਸਹੂਲਤ ਲਈ ਭਾਰਤੀ ਜਨਤਾ ਪਾਰਟੀ (ਬੀਜੇਪੀ) ਵੱਲੋਂ ਇਸ ਰੇਲ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਰੇਲ ਗੱਡੀ ‘ਚ ਯਾਤਰੀ ਦਾ ਕਿਰਾਇਆ, ਰਿਹਾਇਸ਼, ਖਾਣ-ਪੀਣ ਦਾ ਪ੍ਰਬੰਧ ਸਭ ਚੀਜ਼ਾਂ ਵਿੱਚ ਹੀ ਹੋਵੇਗਾ, ਜਿਸ ਦਾ ਕੁੱਲ ਖ਼ਰਚਾ 1500 ਰੁਪਏ ਹੋਵੇਗਾ।
ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਯੁੱਧਿਆ ਸਟੇਸ਼ਨ ‘ਤੇ ਪਹੁੰਚਣ ਤੋਂ ਬਾਅਦ ਵਿਅਕਤੀ ਨੂੰ ਮੰਦਿਰ ਤੱਕ ਲਿਜਾਣ ਤੇ ਸਟੇਸ਼ਨ ‘ਤੇ ਵਾਪਸ ਆਉਣ ਦਾ ਖ਼ਰਚਾ ਵੀ ਇਸ ‘ਚ ਸ਼ਾਮਲ ਹੈ।