Sonakshi Sinha ਅਤੇ Zaheer Iqbal New York ‘ਚ “India Day Parade” ‘ਚ ਹੋਏ ਸ਼ਾਮਲ

Sonakshi Sinha and Zaheer Iqbal

ਬਾਲੀਵੁੱਡ ਅਦਾਕਾਰਾ Sonakshi Sinha ਆਪਣੇ ਪਤੀ Zaheer Iqbal ਨਾਲ ਹਨੀਮੂਨ ਬਤੀਤ ਕਰ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਅਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ ਹਨ। ਜ਼ਿਕਰਯੋਗ ਇਹ ਨਵ-ਵਿਆਹਿਆ ਜੋੜਾ ਇਸ ਸਮੇਂ New York ਵਿੱਚ ਹੈ।

New York ‘ਚ ਇਸ ਜੋੜੇ ਨੇ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਪੂਰੇ ਦੇਸ਼ ਦਾ ਮਾਣ ਵਧਿਆ ਹੈ। ਉਨ੍ਹਾਂ ਨੇ ਹਾਲ ਹੀ ਵਿੱਚ New York ਵਿੱਚ ਆਯੋਜਿਤ India Day Parade ‘ਚ ਆਪਣੀ ਭਾਗੀਦਾਰੀ ਨੂੰ ਦਰਸਾਉਂਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ Sonakshi Sinha ਅਤੇ Zaheer Iqbal ਦੋਵੇਂ ਹੀ ਰਵਾਇਤੀ ਪਹਿਰਾਵੇ ‘ਚ ਨਜ਼ਰ ਆ ਰਹੇ ਹਨ।

Sonakshi Sinha ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿੱਖਿਆ ਕਿ ‘ਇਸ ਸਾਲ New York ‘ਚ India Day Parade ‘ਚ ਸਾਡੇ ਮਹਾਨ ਰਾਸ਼ਟਰ ਦੀ ਪ੍ਰਤੀਨਿਧਤਾ ਕਰਨਾ ਅਤੇ ਅਨੇਕਤਾ ‘ਚ ਏਕਤਾ ਦਾ ਜਸ਼ਨ ਮਨਾਉਣਾ ਸਨਮਾਨ ਦੀ ਗੱਲ ਹੈ। ਇਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਸੀ। ਮੈਨੂੰ ਅਤੇ Zaheer ਨੂੰ ਇੱਥੇ ਬੁਲਾਉਣ ਲਈ ਤੁਹਾਡਾ ਧੰਨਵਾਦ।

ਇਸ ਪਰੇਡ ‘ਚ Sonakshi Sinha ਅਤੇ Zaheer Iqbal ਤੋਂ ਇਲਾਵਾ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪੰਕਜ ਤ੍ਰਿਪਾਠੀ ਨੇ ਵੀ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ Sonakshi Sinha ਨੇ ਇਸ ਸਾਲ 23 ਜੂਨ ਨੂੰ ਮੁਸਲਿਮ ਅਭਿਨੇਤਾ Zaheer Iqbal ਨਾਲ ਵਿਆਹ ਮੁੰਬਈ ‘ਚ ਰਜਿਸਟਰਡ ਕਰਵਾਇਆ ਸੀ।

 

Leave a Reply

Your email address will not be published. Required fields are marked *