ਸੰਸਦ ਮੈਂਬਰ Gurjeet Singh Aujla ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Gurjeet Singh Aujla

ਸੰਸਦ ਮੈਂਬਰ Gurjeet Singh Aujla ਨੇ ਅੱਜ ਬੱਚਤ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿੱਥੇ ਨੈਸ਼ਨਲ ਹਾਈਵੇਅ, ਲੋਕ ਨਿਰਮਾਣ ਵਿਭਾਗ, ਪੰਜਾਬ ਮੰਡੀ ਬੋਰਡ, ਸਿੰਚਾਈ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਚੱਲ ਰਹੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਦੌਰਾਨ ਤੁੰਗ ਡਾਬ ਡਰੇਨ ’ਤੇ ਲਗਾਏ ਜਾਣ ਵਾਲੇ ਟਰੀਟਮੈਂਟ ਪਲਾਂਟ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ।

ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ Gurjeet Singh Aujla ਨੇ ਦੱਸਿਆ ਕਿ ਸ਼ਹਿਰ ਦੀਆਂ ਕਈ ਸਮੱਸਿਆਵਾਂ ਸਬੰਧੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਇਸ ਗੱਲ ‘ਤੇ ਚਰਚਾ ਕੀਤੀ ਗਈ ਕਿ ਨਹਿਰਾਂ ਜਾਂ ਸੜਕਾਂ ਦੇ ਨਾਲ ਪਏ ਖਾਲੀ ਥਾਵਾਂ ‘ਤੇ ਰੁੱਖ ਕਿਵੇਂ ਲਗਾਏ ਜਾਣ ਅਤੇ ਇਸ ਲਈ ਡਰਾਈਵ ਕਿਵੇਂ ਚਲਾਈ ਜਾਵੇ। ਤੁੰਗ ਡਾੱਬ ਡਰੇਨ ਨੂੰ ਲੈ ਕੇ ਬਹੁਤ ਹੀ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੀਟਿੰਗ ‘ਚ ਡਰੇਨ ‘ਤੇ ਟਰੀਟਮੈਂਟ ਪਲਾਂਟ ਦੇ ਡਿਜ਼ਾਈਨ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇ ਕੇ ਵਿਭਾਗ ਨੂੰ ਭੇਜੇ ਜਾਣ ਤੇ ਗਲ ਕੀਤੀ ਗਈ। ਇਸ ਸੰਬੰਧੀ DC ਨਾਲ ਵੀ ਬੈਠਕ ਕੀਤੀ ਜਾਵੇਗੀ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਹੁਣ ਤੱਕ ਜੋ ਡਿਜ਼ਾਇਨ ਫਾਈਨਲ ਹੈ, ਉਹ ਸਿਰਫ਼ ਪਾਈਪਾਂ ਵਾਲਾ ਹੈ, ਜਿਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਹੱਲ ਨਹੀਂ ਹੋਵੇਗੀ, ਇਸ ਲਈ ਇੱਕ ਹੋਰ ਡਿਜ਼ਾਇਨ ਤਿਆਰ ਕੀਤਾ ਜਾ ਰਿਹਾ ਹੈ ਜੋ ਕੁਝ ਦਿਨਾਂ ਵਿੱਚ ਤਿਆਰ ਹੋ ਕੇ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ। ਡ੍ਰੇਨ ਤੇ ਕੀਤੀ ਜਾ ਰਹੀ ਸਫਾਈ ਬਾਰੇ ਵੀ ਚਰਚਾ ਕੀਤੀ ਗਈ।

ਇਸ ਤੋਂ ਇਲਾਵਾ ਬਣਾਏ ਜਾ ਰਹੇ ਪੁਲਾਂ ਬਾਰੇ ਵੀ ਚਰਚਾ ਕੀਤੀ ਗਈ। ਸੋਹੀਆਂ ਰੋਡ ’ਤੇ ਬਣ ਰਹੇ ਪੁਲ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਸੰਸਦ ਮੈਂਬਰ Gurjeet Singh Aujla ਨੇ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਦਫ਼ਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ’ਤੇ ਹੀ ਹੱਲ ਕਰਵਾਇਆ।

 

 

MP Gurjeet Singh Aujla held a meeting with officials

 

 

MP Gurjeet Singh Aujla held a meeting with officials at Bachat Bhawan today. Where the problems of the city were discussed with the officials of National Highway, PWD, Punjab Mandi Board, Irrigation and Forest Department and instructions were given to speed up the ongoing works.

During this, instructions were also given to finalize the design of the treatment plant to be installed on Tung Dab drain soon. Giving information after the meeting, MP Gurjeet Singh Aujla said that many problems of the city were discussed with the officials.

During this, it was especially discussed how to plant trees in the empty spaces along the canal or roads and how to run a drive for it. A very deep discussion was held on Tung Dab drain in which it was discussed that the design of the treatment plant on the drain should be finalized as soon as possible and sent to the department.

The design that has been finalized till now is only with pipes which will not solve the pollution problem; therefore, another design is being prepared which will be ready in a few days and sent to the department. The cleaning that is being done till now was also discussed. Apart from this, the bridges that are being constructed were also discussed.

Instructions were given to speed up the work of the bridge being constructed on Sohian Road. MP Aujla said that the problems of the city are being solved on priority basis. Before the meeting with the officials, he heard the problems of the people in the office as well and got them solved on the spot.

 

Leave a Reply

Your email address will not be published. Required fields are marked *