ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦਾ ਵਿਆਹ ਰਾਧਿਕਾ ਮਰਚੈਂਟ ਨਾਲ 12 ਜੁਲਾਈ ਨੂੰ ਮੁੰਬਈ ‘ਚ ਇੱਕ ਸ਼ਾਨਦਾਰ ਵਿਆਹ ਸਮਾਰੋਹ ‘ਚ ਹੋਵੇਗਾ। ਜ਼ਿਕਰਯੋਗ, ਸਮਾਗਮ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਜੋੜੇ ਦੇ ਵਿਆਹ ਦਾ ਕਾਰਡ ਜਾਰੀ ਕੀਤਾ ਗਿਆ ਹੈ। ਇੱਕ VVIP ਸੱਦੇ ‘ਚ ਇੱਕ ਚਾਂਦੀ ਦੇ ਮੰਦਰ ਦੀ ਵਿਸ਼ੇਸ਼ਤਾ ਹੈ ਜਿਸ ‘ਚ 4 ਸੋਨੇ ਦੀਆਂ ਮੂਰਤੀਆਂ ਹਨ, ਇੱਕ ਦੂਜੇ ਸੱਦੇ ਦੇ ਨਾਲ ਇੱਕ ਸੁਨਹਿਰੀ ਬਕਸੇ ‘ਚ ਛੁਪਿਆ ਹੋਇਆ ਹੈ।
ਜਿਸ ‘ਚ ਮੰਦਰ ਦਾ ਇੱਕ ਛੋਟਾ ਰੂਪ ਵੀ ਸ਼ਾਮਲ ਹੈ, ਇਹ ਵੀ ਦੇਵੀ ਥੀਮ ‘ਤੇ ਬੇਸਡ ਹੈ। ਵਿਆਹ ਵਾਲੇ ਡੱਬੇ ‘ਤੇ ਭਗਵਾਨ ਵਿਸ਼ਨੂੰ ਦੀ ਤਸਵੀਰ ਨਾਲ ਕਢਾਈ ਕੀਤੀ ਗਈ ਹੈ ਅਤੇ ਜਦੋਂ ਇਸ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਇਸ ‘ਚੋਂ ਵਿਸ਼ਨੂੰ ਮੰਤਰ ਵੱਜਦਾ ਹੈ। ਲਾਲ ਰੰਗ ਦੇ ਇਨਵਾਇਟ ਬਾਕਸ ਅੰਦਰ ਗਣਪਤੀ, ਰਾਧਾ ਕ੍ਰਿਸ਼ਨ ਅਤੇ ਦੇਵੀ ਦੁਰਗਾ ਦੀਆਂ ਮੂਰਤੀਆਂ ਵਾਲਾ ਇੱਕ ਛੋਟਾ ਚਾਂਦੀ ਦਾ ਮੰਦਰ ਹੈ।
ਦੂਜੇ ਸੱਦਾ ਪੱਤਰ ‘ਚ ਇੱਕ ਛੋਟੇ ਲਿਫ਼ਾਫ਼ੇ ‘ਚ ਨੀਤਾ ਅੰਬਾਨੀ ਦਾ ਇੱਕ ਹੱਥ ਲਿਖਤ ਨੋਟ ਹੈ, ਜਿਸ ‘ਚ ਉਸ ਦੇ ਸੱਦੇ ਅਤੇ ਭਾਵਨਾਵਾਂ ਨੂੰ ਪ੍ਰਗਟ ਕੀਤਾ ਗਿਆ ਹੈ। ਇਸ ‘ਚ ਰੀਤੀ ਰਿਵਾਜਾਂ ਬਾਰੇ ਜਾਣਕਾਰੀ ਅਤੇ ਬੈਕੁੰਠ ਧਾਮ ਦਾ ਦ੍ਰਿਸ਼ ਵੀ ਸ਼ਾਮਲ ਹੈ। ਚਿੱਠੀ ‘ਚ ਪਸ਼ਮੀਨਾ ਸ਼ਾਲ ਅਤੇ ਅਨੰਤ-ਰਾਧਿਕਾ ਦੇ ਨਾਂ ਦੇ ਪਹਿਲੇ ਅਕਸ਼ਰ ਦੀ ਕਢਾਈ ਵਾਲਾ ਰੁਮਾਲ ਹੈ। ਅਖੀਰ ‘ਚ ਰਿਗਦੇਵ ਦਾ ਸ਼ਲੋਕ ਲਿਖਿਆ ਗਿਆ ਹੈ।
ਇਸ ਤੋਂ ਇਲਾਵਾ ਅਨੰਤ ਤੇ ਰਾਧਿਕਾ ਇਸ ਤੋਂ ਪਹਿਲਾਂ ਮਾਰਚ ਦੀ ਸ਼ੁਰੂਆਤ ਤੇ ਮਈ ਦੇ ਅੰਤ ਵਿਚ ਪ੍ਰੀ-ਵੈਡਿੰਗ ਸੈਰੇਮਨੀ ਸੈਲੀਬ੍ਰੇਟ ਕਰ ਚੁੱਕੇ ਹਨ। ਹੁਣ 12 ਜੁਲਾਈ ਨੂੰ ਵਿਆਹ, 13 ਜੁਲਾਈ ਨੂੰ ਸ਼ੁੱਭ ਆਸ਼ੀਰਵਾਦ ਪ੍ਰੋਗਰਾਮ ਤੇ 14 ਜੁਲਾਈ ਨੂੰ ਰਿਸੈਪਸ਼ਨ ਹੋਵੇਗਾ। ਇਹ ਤਿੰਨੋਂ ਪ੍ਰੋਗਰਾਮ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਚ ਆਯੋਜਿਤ ਕੀਤੇ ਜਾਣਗੇ।