ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਭਾਰੀ ਗਰਮੀ ਕਾਰਨ ਹੋਇਆ ਡੀਹਾਈਡ੍ਰੇਸ਼ਨ, ਅਹਿਮਦਾਬਾਦ ਦੇ KD ਹਸਪਤਾਲ ‘ਚ ਭਰਤੀ

ਮਸ਼ਹੂਰ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਸਿਹਤ ਸਮੱਸਿਆਵਾਂ, ਖਾਸ ਤੌਰ ‘ਤੇ ਡੀਹਾਈਡ੍ਰੇਸ਼ਨ ਕਾਰਨ ਅਹਿਮਦਾਬਾਦ ਦੇ KD ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਪਤਨੀ ਗੌਰੀ ਖਾਨ ਅਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਉਨ੍ਹਾਂ ਦੀ ਹਾਲਤ ਦਾ ਪਤਾ ਲਗਾਉਣ ਲਈ ਹਸਪਤਾਲ ਦਾ ਦੌਰਾ ਵੀ ਕੀਤਾ। ਜੂਹੀ ਚਾਵਲਾ ਅਤੇ ਉਨ੍ਹਾਂ ਦੇ ਪਤੀ ਨੂੰ KD ਹਸਪਤਾਲ ਪਹੁੰਚਦੇ ਦੇਖਿਆ ਗਿਆ ਜਿੱਥੇ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਵੀ ਮੌਜੂਦ ਸੀ। ਜੂਹੀ ਅਤੇ ਸ਼ਾਹਰੁਖ ਦੀ ਲੰਬੇ ਸਮੇਂ ਤੋਂ ਦੋਸਤੀ ਹੈ।

ਜ਼ਿਕਰਯੋਗ ਉਹ ਦੋਨੋਂ IPL ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਹਨ। 21 ਮਈ ਨੂੰ, IPL 2024 ਦਾ ਪਹਿਲਾ ਕੁਆਲੀਫਾਇਰ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਸਨਰਾਈਜ਼ਰਸ ਹੈਦਰਾਬਾਦ (SRH) ਵਿਚਕਾਰ ਅਹਿਮਦਾਬਾਦ, ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਗਿਆ। ਸ਼ਾਹਰੁਖ ਇਸ ਮੈਚ ਲਈ ਪਿਛਲੇ 2 ਦਿਨਾਂ ਤੋਂ ਅਹਿਮਦਾਬਾਦ ‘ਚ ਸਨ। ਉਹ ਆਪਣੇ ਬੱਚਿਆਂ ਨਾਲ ਟੀਮ ਨੂੰ ਚੀਅਰ-ਅੱਪ ਕਰਦੇ ਹੋਏ ਨਜ਼ਰ ਆਏ।

 

Leave a Reply

Your email address will not be published. Required fields are marked *