ਗੁਰਜੀਤ ਔਜਲਾ ਨੇ ਅੰਮ੍ਰਿਤਸਰ ਦੇ ਕਸਬਾ ਅਟਾਰੀ ‘ਚ ਡੋਰ-ਟੂ-ਡੋਰ ਕੀਤੀ ਕੰਪੇਅਨ

ਗੁਰਜੀਤ ਔਜਲਾ ਨੇ ਅੰਮ੍ਰਿਤਸਰ ਦੇ ਕਸਬਾ ਅਟਾਰੀ ‘ਚ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਉਨ੍ਹਾਂ ਤਰਸੇਮ ਸਿੰਘ DC ਦੀ ਅਗਵਾਈ ਹੇਠ ਬਜ਼ਾਰਾਂ ‘ਚ ਚੋਣ ਪ੍ਰਚਾਰ ਕੀਤਾ ਅਤੇ ਪਿੰਡਾਂ ‘ਚ ਰੈਲੀਆਂ ਵੀ ਕੀਤੀਆਂ। ਗਰਮੀ ਦੇ ਮੌਸਮ ਦੇ ਬਾਵਜੂਦ ਔਜਲਾ ਦਾ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਲਗਾਤਾਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਦੇ ਨਾਲ ਹੀ ਉਨ੍ਹਾਂ ਅਟਾਰੀ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ ਕਿ ਵਪਾਰ ਗਲਿਆਰੇ ਦੇ ਬੰਦ ਹੋਣ ਅਤੇ ਸਹੂਲਤਾਂ ਦੀ ਘਾਟ ਨੂੰ ਉਜਾਗਰ ਕੀਤਾ। ਜ਼ਿਕਰਯੋਗ, ਔਜਲਾ ਨੇ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਲੋਕਾਂ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਨੂੰ ਅਣਗੌਲਿਆ ਕਰਨ ਅਤੇ ਤਾਨਾਸ਼ਾਹੀ ਸ਼ਾਸਨ ਚਲਾਉਣ ਲਈ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ।

ਇਸ ਮੁਹਿੰਮ ਦੌਰਾਨ ਉਨਾਂ ਨਾਲ ਸਰਪੰਚ ਜਗਦੀਸ਼ ਸਿੰਘ ਬੱਲ ਕਲਾਂ, ਗੁਰ ਜਸਬੀਰ ਸਿੰਘ ਰੰਧਾਵਾ, ਹਰਮਨ ਸਿੱਧੂ, ਹਰਪਨ ਔਜਲਾ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ ਤੋਂ ਇਲਾਵਾ ਹਲਕੇ ਦੇ ਮੌਹਤਬਰ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ, ਸਰਪੰਚ ਮਨਜੀਤ ਸਿੰਘ ਖਾਸਾ, ਸਰਪੰਚ ਗੁਰਵਿੰਦਰ ਸਿੰਘ ਚੀਚਾ ਨੌਧ ਸਿੰਘ, ਅਸ਼ੋਕ ਕੁਮਾਰ ਮਾਰਕੀਟ ਕਮੇਟੀ ਮੈਂਬਰ, ਰਾਜਬੀਰ ਸਿੰਘ ਢਿੱਲੋ ਮੌਜੂਦ ਸੀ।

 

Leave a Reply

Your email address will not be published. Required fields are marked *