ਗੁਰਦਾਸਪੁਰ ‘ਚ BJP ਨੂੰ ਵੱਡਾ ਝੱਟਕਾ, ਸਵਰਨ ਸਲਾਰੀਆ ‘AAP’ ‘ਚ ਹੋਏ ਸ਼ਾਮਲ

ਗੁਰਦਾਸਪੁਰ ਤੋਂ BJP ਦੇ ਸੀਨੀਅਰ ਆਗੂ ਸਵਰਨ ਸਲਾਰੀਆ ਆਮ ਆਦਮੀ ਪਾਰਟੀ (AAP) ‘ਚ ਸ਼ਾਮਲ ਹੋ ਗਏ ਹਨ। ਸਲਾਰੀਆ CM ਭਗਵੰਤ ਮਾਨ ਦੀ ਅਗਵਾਈ ‘ਚ ‘AAP’ ‘ਚ ਸ਼ਾਮਲ ਹੋਏ ਹਨ। ਇਸ ਨੂੰ ਭਾਜਪਾ ਲਈ ਵੀ ਝੱਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਲੰਬੇ ਸਮੇਂ ਤੋਂ ਇਲਾਕੇ ‘ਚ ਸਰਗਰਮ ਸੀ।

ਇਸ ਤੋਂ ਇਲਾਵਾ ਸਵਰਨ ਸਲਾਰੀਆ ਵੀ ਭਾਜਪਾ ਵੱਲੋਂ ਗੁਰਦਾਸਪੁਰ ਲੋਕ ਸਭਾ ਚੋਣ ਲੜ ਚੁੱਕੇ ਹਨ। ਇਸ ਦੇ ਨਾਲ ਹੀ ਸਵਰਨ ਸਲਾਰੀਆ BJP ਪੰਜਾਬ ਦੀ ਸੂਬਾ ਕਾਰਜਕਾਰਨੀ ਕਮੇਟੀ ਦੇ ਸਥਾਈ ਮੈਂਬਰ ਹਨ। ਜ਼ਿਕਰਯੋਗ, ਸਵਰਨ ਸੁਤੰਤਰਤਾ ਸੈਨਾਨੀ ਨਿਧਾਨ ਸਿੰਘ ਸਲਾਰੀਆ ਦਾ ਪੁੱਤਰ ਹੈ।

 

Leave a Reply

Your email address will not be published. Required fields are marked *