ਪਟਿਆਲਾ ‘ਚ ਰੈਲੀ ਦੌਰਾਨ ਅਚਾਨਕ ਸਾਊਂਡ ਸਿਸਟਮ ਹੋਇਆ ਖ਼ਰਾਬ, CM ਮਾਨ ਨੇ ਖੁਦ ਗਾਇਆ ਰਾਸ਼ਟਰੀ ਗੀਤ

ਪਟਿਆਲਾ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦੌਰਾਨ ਰਾਸ਼ਟਰੀ ਗੀਤ ਵਜਾਉਣ ਤੋਂ ਪਹਿਲਾਂ ਸਾਊਂਡ ਸਿਸਟਮ ਅਚਾਨਕ ਖਰਾਬ ਹੋ ਗਿਆ। ਇਸ ਦੇ ਨਾਲ ਹੀ ਮੌਕੇ ‘ਤੇ CM ਭਗਵੰਤ ਮਾਨ ਨੇ ਸਟੇਜ ‘ਤੇ ਮੌਜੂਦ ਹੋਰਨਾਂ ਆਗੂਆਂ ਨਾਲ ਰਾਸ਼ਟਰੀ ਗੀਤ ਗਾ ਕੇ ਹਾਜ਼ਰੀਨ ਨੂੰ ਆਪਣੀ ਦੇਸ਼ ਭਗਤੀ ਦਾ ਭਰੋਸਾ ਦਿਵਾਇਆ।

ਜ਼ਿਕਰਯੋਗ, CM ਮਾਨ ਨੇ ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦਿਆਂ ਲਿਖਿਆ ਕਿ “ਅੱਜ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਤਕਨੀਕੀ ਖਰਾਬੀ ਕਾਰਨ ਰਾਸ਼ਟਰੀ ਗੀਤ ਸਾਊਂਡ ‘ਤੇ ਨਹੀਂ ਵੱਜਿਆ, ਫਿਰ ਉਨ੍ਹਾਂ ਨੇ ਖੁਦ ਰਾਸ਼ਟਰੀ ਗੀਤ ਗਾਇਆ। ਇਹ ਦੇਸ਼ ਭਗਤੀ ਦਾ ਸਭ ਤੋਂ ਵੱਡਾ ਸਬੂਤ ਹੈ।”

ਇਸ ਤੋਂ ਇਲਾਵਾ ਪਟਿਆਲਾ ਲੋਕ ਸਭਾ ਹਲਕੇ ਤੋਂ ‘AAP’ ਉਮੀਦਵਾਰ CM ਭਗਵੰਤ ਮਾਨ ਨੇ ਬਲਬੀਰ ਸਿੰਘ ਦੇ ਸਮਰਥਨ ‘ਚ ਰੈਲੀ ਕੱਢਦਿਆਂ, ਇਸ ਰੈਲੀ ਨੂੰ ਮਿਸ਼ਨ 13-0 ਦਾ ਨਾਂ ਦਿੱਤਾ ਹੈ।

 

 

 

Leave a Reply

Your email address will not be published. Required fields are marked *