PSEB ਨੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਹਨ, ਵਿੱਦਿਅਕ ਪ੍ਰਦਰਸ਼ਨ ‘ਚ ਲੜਕੀਆਂ ਨੂੰ ਪਛਾੜਨ ਦਾ ਰੁਝਾਨ ਜਾਰੀ ਰੱਖਦੇ ਹੋਏ ਲੜਕਿਆਂ ਨੇ ਇੱਕ ਵਾਰ ਫਿਰ ਪੁਜ਼ੀਸ਼ਨਾਂ ਹਾਸਲ ਕੀਤੀਆ ਹਨ। ਲੁਧਿਆਣਾ ਜ਼ਿਲ੍ਹੇ ‘ਚ BMC ਸੀਨੀਅਰ ਸੈਕੰਡਰੀ ਸਕੂਲ HM 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ 500/500 ਅੰਕ ਪ੍ਰਾਪਤ ਕਰਕੇ ਸੂਬੇ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬੇਵਾਲਾ ਮੁਕਤਸਰ ਸਾਹਿਬ ਦਾ ਰਵੀਉਦੈ ਸਿੰਘ 100 ਅੰਕ ਲੈ ਕੇ ਦੂਜੇ ਸਥਾਨ ‘ਤੇ ਆਇਆ, ਜਦਕਿ ਸੀਨੀਅਰ ਸੈਕੰਡਰੀ ਰੈਜੀਸਡੇਲ ਸਕੂਲ ਫਾਰ ਮੈਰੀਟੋਰੀਅਸ ਬਠਿੰਡਾ ਦਾ ਅਸ਼ਵਨੀ 499/500 ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ‘ਤੇ ਆਇਆ ਹੈ। ਇਸ ਤੋਂ ਇਲਾਵਾ ਆਲ ਓਵਰ ਨਤੀਜਾ 93.04 ਰਿਹਾ ਹੈ।