ਬਟਾਲਾ ਪੁਲਿਸ ਨੇ ਨਕਲੀ ਨੋਟ ਛਾਪਣ ਵਾਲੇ ਪਤੀ-ਪਤਨੀ ਦਾ ਕੀਤਾ ਪਰਦਾਫਾਸ਼

ਬਟਾਲਾ ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਦੇ ਨੋਟ ਛਾਪਣ ਅਤੇ ਚਲਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ (SSP) ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਪੁਲੀਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਜੋੜੇ ਦਾ ਨਾਮ ਸੁਖਬੀਰ ਸਿੰਘ ਅਤੇ ਉਸ ਦੀ ਪਤਨੀ ਗੁਰਿੰਦਰਜੀਤ ਕੌਰ ਹੈ, ਇਨ੍ਹਾਂ ਦੇ ਕਬਜ਼ੇ ‘ਚੋਂ 30 ਲੱਖ ਰੁਪਏ ਦੇ 500 ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਹਨ। ਇਹ ਦੋਵੇਂ ਅੰਮ੍ਰਿਤਸਰ ਦੇ ਤਰਸਿੱਕਾ ਦੇ ਰਹਿਣ ਵਾਲੇ ਹਨ।

ਜ਼ਿਕਰਯੋਗ, SSP ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਬਟਾਲਾ ਪੁਲੀਸ ਨੇ ਜੋੜੇ ਨੂੰ ਬਟਾਲਾ ‘ਚ ਰੋਕ ਕੇ ਉਨ੍ਹਾਂ ਦੀ ਕਾਰ ‘ਚੋਂ 30 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਬੀਰ ਸਿੰਘ ਹੈ, ਜੋ ਅੰਮ੍ਰਿਤਸਰ ਦੇ ਇੱਕ ਕਾਰਪੋਰੇਟ ਬੈਂਕ ‘ਚ ਕੰਮ ਕਰਦਾ ਸੀ ਅਤੇ ਉਸ ਖ਼ਿਲਾਫ਼ 2.5 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ‘ਚ FIR ਦਰਜ ਕੀਤੀ ਗਈ ਸੀ, ਦੋਸ਼ੀ ਜੇਲ ਵੀ ਜਾ ਚੁੱਕਾ ਹੈ।

ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ ਅੰਮ੍ਰਿਤਸਰ ‘ਚ ਮੁਲਜ਼ਮਾਂ ਦੇ ਘਰ ਛਾਪੇਮਾਰੀ ਕੀਤੀ ਅਤੇ ਨੋਟ ਛਾਪਣ ਲਈ ਵਰਤਿਆ ਜਾਣ ਵਾਲਾ ਸਾਮਾਨ/ਸਮੱਗਰੀ ਬਰਾਮਦ ਕੀਤੀ। ਜ਼ਿਕਰਯੋਗ ਪੁਲਿਸ ਟੀਮਾਂ ਨੇ ਉਸਦੇ ਘਰੋਂ ਨਵੇਂ ਨਕਲੀ ਨੋਟ ਛਾਪਣ ਲਈ ਚਿੱਟੇ ਕਾਗਜ਼ ਦੇ 10 ਬੰਡਲ, ਨੋਟਾਂ ‘ਚ ਤਾਰਾਂ ਫਿੱਟ ਕਰਨ ਲਈ ਲੈਮੀਨੇਸ਼ਨ ਮਸ਼ੀਨ, ਇੱਕ ਐਚਪੀ ਕਲਰ ਪ੍ਰਿੰਟਰ, ਪੇਪਰ ਕਟਰ ਅਤੇ ਡਰਾਇਰ ਅਤੇ ਤਾਰਾਂ ਦੀਆਂ ਚਾਦਰਾਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *