ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਵਿੱਚ ਨਵਾਂ PGI ਖੋਲ੍ਹ ਕੇ ਪੰਜਾਬ ਵਾਸੀਆਂ ਨੂੰ ਵਿਸ਼ੇਸ਼ ਤੋਹਫ਼ਾ ਦੇਣ ਜਾ ਰਹੇ ਹਨ। PM ਮੋਦੀ ਭਲਕੇ ਫਿਰੋਜ਼ਪੁਰ ਵਿੱਚ ਪੀਜੀਆਈ ਦਾ ਉਦਘਾਟਨ ਵੀਡੀਓ ਕਾਲ ਦੀ ਵਰਤੋਂ ਰਾਹੀਂ ਕਰਨਗੇ। ਪੀਜੀਆਈ ਦੇ ਖੁੱਲ੍ਹਣ ਨਾਲ ਸੰਗਰੂਰ ਅਤੇ ਫਿਰੋਜ਼ਪੁਰ ਦੇ ਲੋਕਾਂ ਲਈ ਚੰਗਾ ਹੋਵੇਗਾ।
ਇਸ ਤੋਂ ਇਲਾਵਾ ਪੀਜੀਆਈ ਦੇ ਖੁੱਲ੍ਹਣ ਨਾਲ ਬਿਮਾਰ ਲੋਕਾਂ ਨੂੰ ਠੀਕ ਹੋਣ ਲਈ ਇਧਰ-ਉਧਰ ਜਾਂ ਦੂਜੇ ਸ਼ਹਿਰਾਂ ‘ਚ ਦੂਰ ਨਹੀਂ ਜਾਣਾ ਪਵੇਗਾ। ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ, ਵਰਕਰਾਂ ਨੂੰ ਵੀ ਉਹਨਾਂ ਦੀਆਂ ਡਿਊਟੀਆਂ ‘ਤੇ ਲਗਾ ਦਿੱਤਾ ਗਿਆ ਹੈ। ਜ਼ਿਕਰਯੋਗ, 2026 ‘ਚ ਪੀਜੀਆਈ ਬਣ ਕੇ ਤਿਆਰ ਹੋ ਜਾਵੇਗਾ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਮੰਗਾਂ ਵੀ ਛੇਤੀ ਪੂਰੀਆਂ ਹੋਣ ਜਾਣ ਦੀ ਊਮੀਦ ਹੈ।