Amritsar ’ਚ ਮੰਦਰ ਨੂੰ ਚੋਰ ਨੇ ਬਣਾਇਆ ਨਿਸ਼ਾਨਾ, ਤ੍ਰਿਸ਼ੂਲ ਨਾਲ ਤੋੜੀ ਗੋਲਕ ਤੇ ਨਕਦੀ ਲੈ ਕੇ ਫ਼ਰਾਰ; CCTV ’ਚ ਕੈਦ ਹੋਈ ਵਾਰਦਾਤ

Amritsar ਦੇ Hall Gate ਨੇੜੇ ਮੰਦਰ ਵਿੱਚ ਚੋਰੀ, ਤ੍ਰਿਸ਼ੂਲ ਨਾਲ ਗੋਲਕ ਤੋੜ ਕੇ ਨਕਦੀ ਲੈ ਕੇ ਫ਼ਰਾਰ ਹੋਇਆ ਨੌਜਵਾਨ

Amritsar ਦੇ Hall Gate ਬਾਜ਼ਾਰ ਨੇੜੇ ਸਥਿਤ ਇੱਕ ਮੰਦਰ ਵਿੱਚ ਦੇਰ ਰਾਤ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਮੰਦਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਇਆ ਅਤੇ ਗੋਲਕ ਤੋੜ ਕੇ ਉਸ ਵਿੱਚੋਂ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ। ਚੋਰੀ ਦੀ ਇਹ ਪੂਰੀ ਘਟਨਾ ਮੰਦਰ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਤ੍ਰਿਸ਼ੂਲ ਨਾਲ ਤੋੜੀ ਗੋਲਕ, ਨਕਦੀ ਕੱਪੜੇ ਵਿੱਚ ਲਪੇਟ ਕੇ ਲੈ ਗਿਆ ਮੁਲਜ਼ਮ

CCTV Footage ਵਿੱਚ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਪਹਿਲਾਂ ਮੰਦਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੁੰਦਾ ਹੈ। ਇਸ ਤੋਂ ਬਾਅਦ ਉਹ ਭਗਵਾਨ ਭੋਲੇ ਸ਼ੰਕਰ ਦਾ ਤ੍ਰਿਸ਼ੂਲ ਚੁੱਕ ਕੇ ਉਸ ਦੀ ਮਦਦ ਨਾਲ ਗੋਲਕ ਤੋੜਦਾ ਹੈ। ਗੋਲਕ ਵਿੱਚੋਂ ਨਕਦੀ ਕੱਢਣ ਤੋਂ ਬਾਅਦ ਉਹ ਪੈਸਿਆਂ ਨੂੰ ਕੱਪੜੇ ਵਿੱਚ ਲਪੇਟ ਕੇ ਉੱਥੋਂ ਚਲਾ ਜਾਂਦਾ ਹੈ।

 

ਘਟਨਾ ਸਬੰਧੀ ਮੰਦਰ ਦੇ ਪੰਡਿਤ ਅਤੇ ਪ੍ਰਧਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਮੰਦਰ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ

ਇਸ ਮਾਮਲੇ ਸਬੰਧੀ ਚੌਕੀ ਇੰਚਾਰਜ ਸ਼ਿਵ ਕੁਮਾਰ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। CCTV Footage ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਜਾਰੀ ਹੈ।

 

Leave a Reply

Your email address will not be published. Required fields are marked *