ਵਧੀਕ ਜ਼ਿਲ੍ਹਾ Magistrate Pallavi Mishra ਵੱਲੋਂ ਹੁਕਮ ਜਾਰੀ; ਵਿਦੇਸ਼ ਜਾਣ ਤੋਂ ਪਹਿਲਾਂ Immigration Agents ਦੇ License ਦੀ ਜਾਂਚ ਕਰਨ ਦੀ ਲੋਕਾਂ ਨੂੰ ਅਪੀਲ
ਵਧੀਕ ਜ਼ਿਲ੍ਹਾ Magistrate ਵੱਲੋਂ ਦੋ Immigration Consultancies ਦੇ License ਰੱਦ
ਵਧੀਕ ਜ਼ਿਲ੍ਹਾ Magistrate , Amritsar ਸ੍ਰੀਮਤੀ ਪੱਲਵੀ ਮਿਸ਼ਰਾ ਵੱਲੋਂ ਦੋ ਇਮੀਗ੍ਰੇਸ਼ਨ ਕੰਸਲਟੈਂਸੀਆਂ ਦੇ ਲਾਇਸੈਂਸ ਰੱਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ M./S. D.Y. ਮੈਨੇਜਮੈਂਟ ਕੰਨਸਲਟੈਂਸੀ ਪ੍ਰਾਈਵੇਟ ਲਿਮਟਿਡ, (M/S DY Management Consultancy Pvt. Ltd.) ਐੱਸ.ਸੀ.ਓ. ਨੰਬਰ 110-111, 97 ਏਕੜ ਸਕੀਮ, ਰਣਜੀਤ ਐਵੇਨਿਊ, ਡੀ-ਬਲਾਕ, ਅੰਮ੍ਰਿਤਸਰ ਅਤੇ ਪ੍ਰਭਵੀਜ਼ਾ ਡਾਟ ਕਾਮ, (Prabvisa.com) ਐੱਸ.ਸੀ.ਓ. ਨੰਬਰ 122, ਪਹਿਲੀ ਮੰਜ਼ਿਲ, ਬੀ-ਬਲਾਕ, ਰਣਜੀਤ ਐਵੇਨਿਊ, ਅੰਮ੍ਰਿਤਸਰ ਸ਼ਾਮਲ ਹਨ।

ਜਾਰੀ ਹੁਕਮਾਂ ਅਨੁਸਾਰ, M./S. D.Y. ਮੈਨੇਜਮੈਂਟ ਕੰਨਸਲਟੈਂਸੀ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਨੰਬਰ M.A./L.F.A./(3)/874 ਮਿਤੀ 5 ਮਾਰਚ 2025 ਰੱਦ ਕਰਨ ਸਬੰਧੀ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਪ੍ਰਭਵੀਜ਼ਾ ਡਾਟ ਕਾਮ ਦਾ ਲਾਇਸੈਂਸ ਨੰਬਰ D.M.-A.S.R./M.A.-/-1(6)/466 ਮਿਤੀ 4 ਮਾਰਚ 2021 ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੋਵਾਂ ਮਾਮਲਿਆਂ ਵਿੱਚ ਜਾਰੀ ਹੁਕਮਾਂ ਅਨੁਸਾਰ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਅਤੇ ਨਿਯਮਾਂ ਅਨੁਸਾਰ ਅਗਲੇ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਿਦੇਸ਼ ਜਾਣ, ਵਰਕ ਪਰਮਿਟ ਜਾਂ ਹੋਰ ਇਮੀਗ੍ਰੇਸ਼ਨ ਸੇਵਾਵਾਂ ਲੈਣ ਤੋਂ ਪਹਿਲਾਂ ਸਬੰਧਤ ਏਜੰਟ ਜਾਂ ਕੰਸਲਟੈਂਸੀ ਦੇ ਲਾਇਸੈਂਸ ਦੀ ਵੈਧਤਾ ਦੀ ਜਾਂਚ ਜ਼ਰੂਰ ਕਰਨ। ਇਸ ਤੋਂ ਇਲਾਵਾ, ਆਪਣੇ ਪਾਸਪੋਰਟ, ਹੋਰ ਜ਼ਰੂਰੀ ਦਸਤਾਵੇਜ਼ ਅਤੇ ਪੈਸਿਆਂ ਦਾ ਲੈਣ-ਦੇਣ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ।
