ਪੰਜਾਬ ‘ਚ Jio ਦਾ ਜਲਵਾ ਬਰਕਰਾਰ! ਜੂਨ 2026 ‘ਚ 3.64 ਲੱਖ ਨਵੇਂ ਗਾਹਕ ਜੋੜ ਕੇ ਬਣਿਆ ਨੰਬਰ-1: TRAI

ਪੰਜਾਬ ਵਿੱਚ ਜੂਨ 2026 ਦੌਰਾਨ Jio ਨੇ 3.64 ਲੱਖ ਨਵੇਂ ਮੋਬਾਈਲ ਗਾਹਕ ਜੋੜ ਕੇ TRAI ਦੀ ਰਿਪੋਰਟ ਅਨੁਸਾਰ ਟੈਲੀਕਾਮ ਸੈਕਟਰ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ।

ਪੰਜਾਬ ‘ਚ Jio ਦਾ ਦਬਦਬਾ ਜਾਰੀ, ਜੂਨ 2026 ‘ਚ ਜੋੜੇ ਸਭ ਤੋਂ ਵੱਧ 3.64 ਲੱਖ ਗਾਹਕ: TRAI ਰਿਪੋਰਟ

Telecom ਸੈਕਟਰ ‘ਚ Reliance Jio ਇੱਕ ਵਾਰ ਫਿਰ ਪੰਜਾਬ ‘ਚ ਨੰਬਰ-1 ਬਣ ਕੇ ਉੱਭਰਿਆ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (Telecom Regulatory of India)ਭਾਵ TRAI ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਜੂਨ 2026 ‘ਚ Jio ਨੇ ਪੰਜਾਬ ਸਰਕਲ ‘ਚ ਸਭ ਤੋਂ ਵੱਧ ਨਵੇਂ ਮੋਬਾਈਲ ਗਾਹਕ ਆਪਣੇ ਨਾਲ ਜੋੜੇ ਹਨ।

ਜੂਨ ‘ਚ 3.64 ਲੱਖ ਨਵੇਂ ਗਾਹਕ ਜੁੜੇ

TRAI ਦੇ ਅੰਕੜਿਆਂ ਅਨੁਸਾਰ ਜੂਨ ਮਹੀਨੇ ਦੌਰਾਨ ਜੀਓ ਦੇ ਐਕਟਿਵ ਮੋਬਾਈਲ ਗਾਹਕਾਂ ਦੀ ਗਿਣਤੀ ‘ਚ 3,64,196 ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਕੰਪਨੀ ਦੇ ਕੁੱਲ ਐਕਟਿਵ ਗਾਹਕਾਂ ਦੀ ਗਿਣਤੀ ਵਧ ਕੇ 1 ਕਰੋੜ 20 ਲੱਖ 69 ਹਜ਼ਾਰ 861 ਹੋ ਗਈ ਹੈ।ਮਈ 2026 ਦੇ ਅੰਤ ਤੱਕ ਜੀਓ ਕੋਲ 1 ਕਰੋੜ 17 ਲੱਖ 69 ਹਜ਼ਾਰ 733 ਮੋਬਾਈਲ ਗਾਹਕ ਸਨ। ਇਸ ਹਿਸਾਬ ਨਾਲ ਕੰਪਨੀ ਨੇ ਇੱਕ ਮਹੀਨੇ ‘ਚ ਹੀ ਵੱਡੀ ਛਾਲ ਮਾਰੀ ਹੈ।

 

ਪੰਜਾਬ ‘ਚ 33% ਹਿੱਸੇਦਾਰੀ, VLR 102.55%

ਰਿਪੋਰਟ ਮੁਤਾਬਕ ਜੂਨ ਦੇ ਅੰਤ ਤੱਕ ਪੰਜਾਬ ‘ਚ ਜੀਓ ਦੇ ਕੁੱਲ 3 ਕਰੋੜ 56 ਲੱਖ 12 ਹਜ਼ਾਰ 786 ਵਾਇਰਲੈਸ ਗਾਹਕ ਹਨ। ਇਹ ਪੂਰੇ ਸਰਕਲ ਦਾ 33% ਹੈ।
ਇਸ ਦੇ ਨਾਲ ਹੀ ਜੀਓ ਦਾ VLR ਭਾਵ ਐਕਟਿਵ ਗਾਹਕਾਂ ਦਾ ਅਨੁਪਾਤ 102.55% ਦਰਜ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਜੀਓ ਦੇ ਜ਼ਿਆਦਾਤਰ ਗਾਹਕ ਨਿਯਮਿਤ ਤੌਰ ‘ਤੇ ਆਪਣਾ ਨੰਬਰ ਵਰਤ ਰਹੇ ਹਨ।

Jio Fiber ਅਤੇ Air Fiberਨੇ ਬਣਾਇਆ ਰਿਕਾਰਡ

ਮੋਬਾਈਲ ਤੋਂ ਇਲਾਵਾ Jio ਨੇ ਘਰਾਂ ਅਤੇ ਦਫ਼ਤਰਾਂ ਲਈ Internet  ਸੇਵਾ ‘ਚ ਵੀ ਵੱਡੀ ਪ੍ਰਾਪਤੀ ਕੀਤੀ ਹੈ। ਕੰਪਨੀ ਨੇ ਪੰਜਾਬ ‘ਚ 13 ਲੱਖ ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ਨੂੰ ਜੀਓ ਫਾਈਬਰ ਅਤੇ ਜੀਓ ਏਅਰ ਫਾਈਬਰ ਨਾਲ ਜੋੜਿਆ ਹੈ।TRAI ਦੇ ਅੰਕੜੇ ਦੱਸਦੇ ਹਨ ਕਿ 30 ਜੂਨ 2026 ਤੱਕ Jio Air Fiber  ਦੇ ਗਾਹਕਾਂ ਦੀ ਗਿਣਤੀ 8.25 ਲੱਖ ਦੇ ਪਾਰ ਪਹੁੰਚ ਗਈ ਹੈ। ਉੱਥੇ ਹੀ ਤਕਰੀਬਨ 4.77 ਲੱਖ ਪਰਿਵਾਰ  High-speed Fiber Broadband ਸੇਵਾ ਦਾ ਲਾਭ ਲੈ ਰਹੇ ਹਨ।

Leave a Reply

Your email address will not be published. Required fields are marked *