ਪੀ. ਓ. ਸਟਾਫ ਵੱਲੋ NDPS Act ਚ ਲੋੜੀਂਦਾ ਭਗੋੜਾ ਕਾਬੂ
ਗ੍ਰਿਫਤਾਰ ਕੀਤੇ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਅੰਮ੍ਰਿਤਸਰ ਸਿਟੀ ਅੰਮ੍ਰਿਤਸਰ ਦਿਹਾਤੀ ਅਤੇ ਜਿਲਾ ਗੁਰਦਾਸਪੁਰ ਵਿੱਚ ਮੁਕਦਮੇ ਦਰਜ ਹਨ
ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਸਮੇਤ ਪੁਲਿਸ ਪਾਰਟੀ ਭਗੋੜੇ ਦੋਸ਼ੀ ਵਰਿੰਦਰ ਸਿੰਘ ਉਰਫ ਸੰਨੀ ਪੁੱਤਰ ਰਵੇਲ ਸਿੰਘ ਵਾਸੀ ਨੇੜੇ ਬਾਬਾ ਜੀਵਨ ਸਿੰਘ ਗੁਰਦੁਆਰਾ ਪਿੰਡ ਪੰਡੋਰੀ ਵੜੈਚ ਅੰਮ੍ਰਿਤਸਰ ਮੁੱਕਦਮਾ ਨੰਬਰ 245 ਮਿਤੀ 29-09-2021 ਜੁਰਮ 18,21/61/85 NDPS ACT ਥਾਣਾ ਸਿਵਲ ਲਾਈਨ ਅੰਮ੍ਰਿਤਸਰ (299 CRPC) P.O ਮਿਤੀ 13-03-2026 ਅਦਾਲਤ ASJ/ASR ਜੋ ਕਿ ਅੱਜ ਮਿਤੀ 22-06-2026 ਨੂੰ ਉੱਕਤ ਮੁੱਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਖਿਲਾਫ NDPS ACT ਅਤੇ ਹੋਰ ਜੁਰਮਾਂ ਤਹਿਤ ਅੰਮ੍ਰਿਤਸਰ ਸਿਟੀ ਅਤੇ ਥਾਣਾ ਕੰਬੋਜ, ਅੰਮ੍ਰਿਤਸਰ ਦਿਹਾਤੀ ਅਤੇ ਥਾਣਾ ਦੀਨਾਨਗਰ, ਵਿੱਚ ਮੁਕੱਦਮੇ ਦਰਜ ਹਨ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

