Dubai ਵਿੱਚ ਰਹਿਣ ਵਾਲੇ ਭਾਰਤੀ ਉਦਯੋਗਪਤੀ Satish Sanpal ਨੇ ਆਪਣੀ ਇਕ ਸਾਲ ਦੀ ਧੀ Isabella ਨੂੰ Father’s Day ਮੌਕੇ Pink Rolls-Royce ਦਾ ਗਿਫ਼ਟ ਦਿੱਤਾ ਹੈ , ਇਸ ਕਾਰ ਦੀ ਕੀਮਤ ਲਗਭਗ 10 ਕਰੋੜ ਰੁਪਏ ਹੈ, ਇਸ ਕਾਰ ਦੀ ਕਸਟਮਾਈਜੇਸ਼ਨ ਕੀਤੀ ਗਈ ਹੈ ਤੇ ਇਸ ਨੂੰ ਪਿੰਕ ਰੰਗ ਵਿੱਚ ਖਾਸ ਤੌਰ ਤੇ ਤਿਆਰ ਕਰਵਾਇਆ ਗਿਆ ਹੈ।
ਖਾਸ ਤੌਰ ਤੇ ਇਸ ਕਾਰ ਨੂੰ UK ਵਿੱਚ ਤਿਆਰ ਕੀਤਾ ਗਿਆ ਹੈ । ਦਰਅਸਲ ਬਾਪ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਇਸ ਕਰਕੇ ਉਸਨੇ ਸੋਚਿਆ ਕਿ ਉਹ ਆਪਣੀ ਬੇਟੀ ਨੂੰ ਕੁਝ ਖਾਸ ਗਿਫਟ ਦੇਣਾ ਚਾਹੁੰਦਾ ਹੈ ਜਿਸ ਕਰਕੇ ਉਸ ਵੱਲੋਂ ਆਪਣੀ ਬੇਟੀ ਨੂੰ Rolls Royce Phantom Pink ਰੰਗ ਦੀ ਕਾਰ ਗਿਫਟ ਕੀਤੀ ਹੈ , ਇਸ ਸ਼ਾਹੀ ਜਨਮਦਿਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਇਸ ਨੂੰ ਚੰਗੇ ਤਰੀਕੇ ਨਾਲ ਵੇਖ ਰਿਹਾ ਹੈ ਪਰ ਇੱਕ ਪਿਤਾ ਵੱਲੋਂ ਆਪਣੀ ਬੇਟੀ ਦੇ ਨਾਲ ਇਸ ਤਰੀਕੇ ਦੇ ਨਾਲ ਗਿਫਟ ਦੇਣਾ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਸੁਨੇਹਾ ਦਿੰਦਾ ਹੈ ਕਿ ਸਾਨੂੰ ਸਮਾਜ ਵਿੱਚ ਆਪਣੀ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕੁਲ ਮਿਲਾ ਕੇ ਸੋਸ਼ਲ ਮੀਡੀਆ ਤੇ ਇਸ ਵੇਲੇ
ਇਹ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ।