ਅਸ//ਲਾ ਰਿਕਵਰੀ ਸਮੇਂ ਦੋਸ਼ੀ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ, ਜਵਾਬੀ ਕਾਰਵਾਈ ਵਿੱਚ ਦੋਸ਼ੀ ਜਖਮੀ
ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐੱਸ., ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਰਵਿੰਦਰ ਸਿੰਘ ਡੀ.ਐਸ.ਪੀ ਜੰਡਿਆਲਾ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਮਹਿਤਾ ਵੱਲੋਂ ਮਹਿਤਾ ਚੌਂਕ ਵਿਖੇ ਪੰਕਜ ਸਵੀਟਸ ਨਾਮ ਦੀ ਦੁਕਾਨ ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਦੋਸ਼ੀ ਅਕਾਸ਼ਦੀਪ ਸਿੰਘ ਉਰਫ ਅਕਾਸ਼ ਵੱਲੋਂ ਅਸਲਾ ਰਿਕਵਰੀ ਸਮੇਂ ਪੁਲਿਸ ਪਾਰਟੀ ‘ਤੇ ਹਮਲਾ, ਜਵਾਬੀ ਕਾਰਵਾਈ ਦੋਰਾਨ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ।
ਜੋ ਮੁੱਖ ਅਫਸਰ ਥਾਣਾ ਮਹਿਤਾ ਨੂੰ ਰਮਨ ਤਨੇਜਾ ਪੁੱਤਰ ਜਗਦੀਸ਼ ਤਨੇਜਾ ਵਾਸੀ ਮਹਿਤਾ ਨੇ ਇਤਲਾਹ ਦਿੱਤੀ ਸੀ ਕਿ ਉਸ ਨੂੰ ਜੋਬਨਜੀਤ ਸਿੰਘ ਉਰਫ ਬਿੱਲਾ ਨਾਮ ਦੇ ਵਿਅਕਤੀ ਵੱਲੋ ਫਿਰੋਤੀ ਲਈ ਧਮਕੀ ਭਰੇ ਫੋਨ ਆ ਰਹੇ ਸਨ। ਜੋ ਮਿਤੀ 23.04.2025 ਨੂੰ ਜਦ ਉਹ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨਾ ਵੱਲੋ ਉਸਦੀ ਦੁਕਾਨ ਤੇ ਦੋ ਫਾਇਰ ਕੀਤੇ ਤੇ ਫਰਾਰ ਹੋ ਗਏ। ਜਿਸ ਸਬੰਧੀ ਥਾਣਾ ਮਹਿਤਾ ਵਿਖੇ ਉਕਤ ਜੋਬਨਜੀਤ ਸਿੰਘ ਉਰਫ ਬਿੱਲਾ ਖਿਲਾਫ ਮੁਕੱਦਮਾ ਨੰ. 36 ਮਿਤੀ 23.04.2025 ਜੁਰਮ 109,3(5) ਬੀ.ਐਨ.ਐਸ, 25,27 ਅਸਲਾ ਐਕਟ ਤਹਿਤ ਦਰਜ ਕੀਤਾ ਗਿਆ।
ਜੋ ਦੋਰਾਨੇ ਤਫਤੀਸ਼ ਮੱੁਖ ਅਫਸਰ ਥਾਣਾ ਮਹਿਤਾ ਵੱਲੋ ਉਕਤ ਮੁਕੱਦਮਾ ਦੇ ਦੋਸ਼ੀ ਦਲਜੀਤ ਸਿੰਘ ਉਰਫ ਗੋਰਾ, ਅਮਨਦੀਪ ਸਿੰਘ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਅਤੇ ਜੁਗਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੋ ਉਕਤ ਦੋਸ਼ੀ ਅਕਾਸ਼ਦੀਪ ਸਿੰਘ ਉਰਫ ਅਕਾਸ਼ ਨੂੰ ਜਦ ਅਸਲੇ ਦੀ ਰਿਕਵਰੀ ਲਈ ਡਰੇਨ ਅਰਜਨ ਮਾਂਗਾ ਲੈ ਕੇ ਗਏ ਤਾਂ ਉਕਤ ਦੋਸ਼ੀ ਵੱਲੋ ਪੁਲਿਸ ਮੁਲਾਜਮ ਨੂੰ ਧੱਕਾ ਮਾਰ ਕੇ ਲੁਕਾ ਕੇ ਰੱਖੇ ਗਏ ਗਲੌਕ ਪਿਸਟਲ ਨਾਲ ਪੁਲਿਸ ਪਾਰਟੀ ‘ਤੇ ਫਾਇਰ ਕੀਤਾ। ਜਿਸ ‘ਤੇ ਪੁਲਿਸ ਪਾਰਟੀ ਵੱਲੋ ਮੁਸਤੈਦੀ ਦਿਖਾਂੳਂੁਦੇ ਹੋਏ ਆਪਣੇ ਬਚਾਅ ਵਿੱਚ ਅਤੇ ਦੋਸ਼ੀ ਅਕਾਸ਼ਦੀਪ ਸਿੰਘ ਨੂੰ ਕਾਬੂ ਕਰਨ ਲਈ ਉਕਤ ਦੋਸ਼ੀ ਤੇ ਫਾਇਰ ਕੀਤਾ ਜੋ ਉਸਦੀ ਲੱਤ ਵਿੱਚ ਲੱਗਾ। ਜਿਸ ਦੌਰਾਨ ਦੋਸ਼ੀ ਅਕਾਸ਼ਦੀਪ ਸਿੰਘ ਉਕਤ ਨੂੰ ਜਖਮੀ ਹਾਲਤ ਵਿੱਚ ਇੱਕ ਗਲੌਕ ਪਿਸਟਲ ਸਮੇਤ ਮੈਗਜੀਨ ਅਤੇ 01 ਜਿੰਦਾ ਰੌਂਦਾ ਸਮੇਤ ਕਾਬੂ ਕਰ ਲਿਆ ਗਿਆ।
ਜਖਮੀ ਦੋਸ਼ੀ:-
1. ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਲਖਵਿੰਦਰ ਸਿੰਘ ਵਾਸੀ ਮਹਿਤਾ ਚੌਂਕ
ਰਿਕਵਰੀ:-
1. ਇੱਕ ਗਲੌਕ ਪਿਸਟਲ
2. 01 ਜਿੰਦਾ ਰੌਂਦ