ਹਲਕਾ ਡੇਰਾ ਬਾਬਾ ਨਾਨਕ ‘ਚ 11 ਵਜੇ ਤੱਕ ਹੋਈ 19.4% ਵੋਟਿੰਗ, ਵੋਟਰਾਂ ‘ਚ ਦੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ

ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਵੱਖ-ਵੱਖ ਪਿੰਡਾਂ ਦੇ ਪੋਲਿੰਗ ਬੂਥਾਂ ਦੇ ਨਿਰੀਖਣ ਦੌਰਾਨ ਦੇਖਿਆ ਗਿਆ ਕਿ ਸਵੇਰੇ 8 ਵਜੇ ਤੱਕ ਅਰਲੀਭੰਨ ਬੂਥ ‘ਤੇ 68 ਅਤੇ ਨਿੱਜਰਪੁਰ ਬੂਥ ‘ਤੇ 18 ਵੋਟਾਂ ਪਈਆਂ ਸਨ।

ਇਸ ਦੇ ਨਾਲ ਹੀ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੋਲਿੰਗ ਸਟੇਸ਼ਨਾਂ ‘ਤੇ ਮੋਬਾਈਲ ਫ਼ੋਨ ‘ਤੇ ਸਖ਼ਤ ਪਾਬੰਦੀ ਲਗਾਈ ਗਈ ਹੈ, ਉੱਥੇ ਸੁਰੱਖਿਆ ਕਰਮਚਾਰੀ ਡਿਊਟੀ ਦੌਰਾਨ ਕੁਰਸੀਆਂ ‘ਤੇ ਬੈਠ ਕੇ ਫ਼ੋਨ ਕਾਲ ਕਰਦੇ ਦੇਖੇ ਗਏ। ਸਵੇਰੇ 9 ਵਜੇ ਤੱਕ, 9.7% ਵੋਟਰਾਂ ਨੇ ਆਪਣੀ ਵੋਟ ਪਾਈ ਸੀ, ਜੋ 11 ਵਜੇ ਤੱਕ ਵੱਧ ਕੇ 19.4% ਹੋ ਗਈ ਸੀ।

ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਜ਼ਿਮਨੀ ਚੋਣ ਵਿੱਚ ਹਾਲ ਹੀ ਵਿੱਚ ਵਿਦੇਸ਼ ਤੋਂ ਪਰਤੇ ਜਰਮਨਜੀਤ ਸਿੰਘ ਨੇ ਕਲਾਨੌਰ ਬਲਾਕ ਵਿੱਚ ਪੈਂਦੇ ਪਿੰਡ ਨਾਨੋਹਾਰਨੀ ਦੇ ਬੂਥ ’ਤੇ ਪਰਿਵਾਰ ਸਮੇਤ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਜਰਮਨਜੀਤ ਬਰਾਤ ਸਮੇਤ ਰਵਾਨਾ ਹੋਏ।

 

Leave a Reply

Your email address will not be published. Required fields are marked *