Kangana Ranaut ਦੇ ਬਿਆਨ ‘ਤੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾਈ, BJP ਨੇਤਾ ਕਰ ਰਹੇ ਵਿਰੋਧ

ਹਿਮਾਚਲ ਦੇ ਮੰਡੀ ਤੋਂ ਸੰਸਦ ਮੈਂਬਰ Kangana Ranaut ਨੇ ਗਾਂਧੀ ਜਯੰਤੀ ਦੇ ਮੌਕੇ ‘ਤੇ ਸੋਸ਼ਲ ਮੀਡੀਆ ‘ਤੇ ਇਕ ਵਿਵਾਦਿਤ ਪੋਸਟ ਪਾਈ, ਜਿਸ ਵਿੱਚ ਉਸਨੇ ਕਿਹਾ ਹੈ ਕਿ ਦੇਸ਼ ਦਾ ਪਿਤਾ ਨਹੀਂ ਲਾਲ ਹੁੰਦਾ ਹੈ।। ਇਸ ਪੋਸਟ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਗਾਂਧੀ ਜਯੰਤੀ ‘ਤੇ ਕੀਤੀ ਇਹ ਪੋਸਟ ਬੜੀ ਵਾਇਰਲ ਹੋ ਰਹੀ ਹੈ।

Kangana Ranaut ਨੇ ਇਸ ਪੋਸਟ ਵਿੱਚ ਲਿਖਿਆ ਹੈ, “ਧੰਨ ਹਨ ਭਾਰਤ ਮਾਤਾ ਦੇ ਇਹ ਲਾਲ।” ਇਸ ਦੇ ਹੇਠਾਂ Kangana Ranaut ਨੇ ਲਾਲ ਬਹਾਦੁਰ ਸ਼ਾਸਤਰੀ ਦੀ ਤਸਵੀਰ ਪੋਸਟ ਕੀਤੀ ਹੈ। ਇਸ ਪੋਸਟ ਵਿੱਚ, ਉਸਨੇ ਮਹਾਤਮਾ ਗਾਂਧੀ ਦੀ ਆਲੋਚਨਾ ਕੀਤੀ ਹੈ, ਜਿਸ ਵਿੱਚ Kangana ਦੀ ਟਿੱਪਣੀ ਦੇ ਖਿਲਾਫ BJP ਨੇਤਾਵਾਂ ਦੀ ਪ੍ਰਤੀਕਿਰਿਆ ਹੈ।

ਜ਼ਿਕਰਯੋਗ ਕੇਂਦਰੀ ਰਾਜ ਮੰਤਰੀ Ravneet Bittu ਨੂੰ ਜਦੋਂ ਬੁੱਧਵਾਰ ਨੂੰ ਚੰਡੀਗੜ੍ਹ ‘ਚ ਇਸ ਮੁੱਦੇ ‘ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਹੱਥ ਜੋੜ ਕੇ ਜਵਾਬ ਦਿੱਤਾ ਕਿ ਬਾਪੂ ਨੇ ਕਿਹਾ ਸੀ ਕਿ ਮਾੜੀ ਗੱਲ ਸੁਣੋ ਤਾਂ ਕੰਨ ਬੰਦ ਕਰ ਲਓ। ਇਸ ਦੇ ਨਾਲ ਹੀ BJP ਆਗੂ ਹੁਣ Kangana Ranaut ਦੇ ਬਿਆਨਾਂ ਦਾ ਸਿੱਧਾ ਵਿਰੋਧ ਕਰ ਰਹੇ ਹਨ।

BJP ਆਗੂ ਹਰਜੀਤ ਸਿੰਘ ਗਰੇਵਾਲ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਵਿਚਾਰ ਨੱਥੂ ਰਾਮ ਗੋਡਸੇ ਦੇ ਵਿਚਾਰਾਂ ਨਾਲ ਮੇਲ ਖਾਂਦੇ ਹਨ, ਜਦੋਂ ਕਿ ਕਾਂਗਰਸੀ ਆਗੂ ਡਾ: ਰਾਜ ਕੁਮਾਰ ਵੇਰਕਾ ਨੇ ਭਾਜਪਾ ਨੂੰ Kangana Ranaut ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਸਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

 

Leave a Reply

Your email address will not be published. Required fields are marked *