Govinda
ਬਾਲੀਵੁੱਡ ਅਭਿਨੇਤਾ Govinda ਨੂੰ ਅੱਜ ਇੱਕ ਅਣਕਿਆਸੀ ਘਟਨਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦੀ ਲੱਤ ਵਿੱਚ ਗੋਲੀ ਲੱਗ ਗਈ। ਜਿਸ ਤੋਂ ਬਾਅਦ Govinda ਨੂੰ CRITI ਕੇਅਰ ਹਸਪਤਾਲ ਵਿੱਚ ਦਾਖਲ ਕਵਾਇਆ ਗਿਆ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਡਾਕਟਰਾਂ ਦੀ ਟੀਮ ਨੇ ਉਸ ਦਾ ਇਲਾਜ ਕੀਤਾ ਅਤੇ ਸਫਲਤਾਪੂਰਵਕ ਗੋਲੀ ਕੱਢ ਦਿੱਤੀ।
ਇਸ ਦੇ ਨਾਲ ਹੀ Govinda ਦੀ ਮੌਜੂਦਾ ਹਾਲਤ ਸਥਿਰ ਅਤੇ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। Govinda ਨੂੰ ਮੰਗਲਵਾਰ ਸਵੇਰੇ ਕਰੀਬ 4:45 ਵਜੇ ਗਲਤੀ ਨਾਲ ਆਪਣੀ ਹੀ ਪਿਸਤੌਲ ਨਾਲ ਲੱਤ ਵਿੱਚ ਗੋਲੀ ਵੱਜ ਗਈ। ਪੁਲੀਸ ਮੁਤਾਬਕ Govinda ਉਦੋਂ ਆਪਣੀ ਜੁਹੂ ਸਥਿਤ ਰਿਹਾਇਸ਼ ਤੋਂ ਮੁੰਬਈ ਹਵਾਈ ਅੱਡੇ ਲਈ ਰਵਾਨਾ ਹੋਣ ਵਾਲੇ ਸਨ ਜਦੋਂ ਇਹ ਘਟਨਾ ਵਾਪਰੀ।
ਅਭਿਨੇਤਾ Govinda ਨੇ ਇੱਕ ਆਡੀਓ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਹ ਹੁਣ ਖਤਰੇ ਤੋਂ ਬਾਹਰ ਹਨ, Govinda ਨੇ ਆਡੀਓ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਜੋ ਗੋਲੀ ਲੱਗੀ ਸੀ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ, ਬਾਬਾ ਭੋਲੇ ਦੇ ਆਸ਼ੀਰਵਾਦ ਅਤੇ ਗੁਰੂ ਦੀ ਕਿਰਪਾ ਨਾਲ ਉਹ ਕੱਢ ਦਿੱਤੀ ਗਈ ਹੈ। ਮੈਂ ਡਾਕਟਰ ਅਗਰਵਾਲ ਦਾ ਧੰਨਵਾਦ ਕਰਦਾ ਹਾਂ ਅਤੇ ਤੁਹਾਡੀਆਂ ਪ੍ਰਾਰਥਨਾਵਾਂ ਲਈ ਵੀ ਧੰਨਵਾਦ ਕਰਦਾ ਹਾਂ।
ਇਸ ਤੋਂ ਇਲਾਵਾ Govinda ਦਾ ਇਹ ਬਿਆਨ ਆਡੀਓ ਰੂਪ ‘ਚ ਆਇਆ ਹੈ, ਜਿਸ ਨੂੰ ਅਦਾਕਾਰ ਦੇ ਕਰੀਬੀ ਦੋਸਤ, ਸਾਬਕਾ ਵਿਧਾਇਕ ਅਤੇ ਸ਼ਿਵ ਸੈਨਾ ਸ਼ਿੰਦੇ ਧੜੇ ਦੇ ਬੁਲਾਰੇ ਕ੍ਰਿਸ਼ਨਾ ਹੇਗੜੇ ਨੇ ਸਾਂਝਾ ਕੀਤਾ ਹੈ। Govinda ਦੀ ਆਵਾਜ਼ ਸੁਣਨ ਤੋਂ ਬਾਅਦ, ਇਹ ਸਪੱਸ਼ਟ ਹੈ ਕਿ ਅਦਾਕਾਰ ਦੀ ਹਾਲਤ ਅਜੇ ਵੀ ਨਾਜ਼ੁਕ ਹੈ। ਪ੍ਰਸ਼ੰਸਕ Govinda ਦੀ ਪੂਰੀ ਸਿਹਤਯਾਬੀ ਲਈ ਦੁਆ ਕਰ ਰਹੇ ਹਨ।