ਦੁਨੀਆ ਦਾ ਪਹਿਲਾ Electric Aircraft ਤਿਆਰ

America ਨੇ ਹਵਾਈ ਯਾਤਰਾ ਦੇ ਖੇਤਰ ਵਿੱਚ ਇੱਕ ਵੱਡੀ ਉਡਾਨ ਭਰੀ ਹੈ, ਜਿਸ ਵਿੱਚ ਕਿ ਦੁਨੀਆ ਦਾ ਪਹਿਲਾ Electric Aircraft ਉਹਨਾਂ ਵੱਲੋਂ ਤਿਆਰ ਕਰਕੇ ਸਫਲਤਾ ਪੂਰਵਕ ਉਡਾਇਆ ਗਿਆ ਹੈ । ਇਸ ਜਹਾਜ਼ ਦਾ ਨਾਮ Alice ਰੱਖਿਆ ਗਿਆ ਹੈ , ਜਿਸ ਨੂੰ ਕਿ ਇਜਰਾਇਲ ਦੀ ਕੰਪਨੀ Eviation Aircraft ਵੱਲੋਂ ਤਿਆਰ ਕੀਤਾ ਗਿਆ ਹੈ , ਜਹਾਜ 100 ਫੀਸਦੀ Electric ਹੈ ਅਤੇ ਭਵਿੱਖ ਵਿੱਚ ਹਵਾਈ ਯਾਤਰਾ ਨੂੰ ਸਸਤਾ ਅਤੇ ਵਾਤਾਵਰਨ ਪੱਖੀ ਬਣਾਉਣ ਵਾਸਤੇ ਕਾਰਗਰ ਸਾਬਿਤ ਹੋਵੇਗਾ।

Alice ਜਹਾਜ ਦੀ ਉਡਾਨ ਦੀ ਮਿਆਦ ਇੱਕ ਤੋਂ ਦੋ ਘੰਟੇ ਹੋਵੇਗੀ ਅਤੇ ਇਹ 460 ਤੋਂ ਲੈ ਕੇ 480 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੜਾਨ ਭਰ ਸਕਦਾ ਹੈ। ਯਾਤਰੀਆਂ ਦੀ ਸਮਰਥਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 9 ਯਾਤਰੀ ਅਤੇ 2 ਪਾਇਲਟ ਸਵਾਰ ਹੋ ਸਕਦੇ ਨੇ।

Alice ਜਹਾਜ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਬਿਲਕੁਲ ਸ਼ੁੱਧ ਅਤੇ ਕਿਸੇ ਤਰ੍ਹਾਂ ਦਾ ਕੋਈ ਵੀ ਗੈਸ ਹਵਾ ਵਿੱਚ ਨਹੀਂ ਛੱਡਦਾ ਅਤੇ ਇਹ ਕਾਰਬਨ ਡਾਈਆਕਸਾਈਡ ਜਾਂ ਹੋਰ ਜਿਵੇਂ ਗੈਸਾਂ ਦਾ ਉਤਸਰਜਨ ਨਹੀਂ ਕਰਦਾ, ਜਿਸ ਨਾਲ ਕੀ ਹਵਾਈ ਯਾਤਰਾ ਵੱਲੋਂ ਹੋਣ ਵਾਲੇ ਪ੍ਰਦੂਸ਼ਣ ਵਿੱਚ ਵੱਡੀ ਕਮੀ ਆਉਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *