World Police Game-2025 , (BIRMINGHAM & ALABAMA-USA) ਵਿਖੇ ਹੋਈਆਂ ਗੇਮਾਂ ਵਿੱਚ ਮੁੱਖ ਸਿਪਾਹੀ ਸਾਹਿਲ ਨੇ ਜਿੱਤੇ ਦੋ ਸੋਨੇ ਦੇ ਤਗਮੇ। ਯੂ.ਐਸ.ਏ ਵਿੱਚ ਮਿਤੀ 27 ਜੂਨ ਤੋਂ 06 ਜੁਲਾਈ, 2025 ਤੱਕ ਵਰਲਡ ਪੁਲਿਸ ਗੇਮਸ ਵਿੱਚ ਸੀ.ਆਈ.ਏ ਸਟਾਫ ਵਿੱਚ ਤਾਇਨਾਤ ਮੁੱਖ ਸਿਪਾਹੀ ਸਾਹਿਲ ਨੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦਾ ਨਾਂਮ ਦੁਨੀਆ ਭਰ ਵਿਚ ਰੋਸ਼ਨ ਕਰਦੇ ਹੋਏ ਲੈਫਟ ਹੈਂਡ ਤੇ ਰਾਈਟ ਹੈਂਡ, ਆਰਮ ਰੈਸਲਿੰਗ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ ਹਨ, ਇਹ ਪੰਜਾਬ ਪੁਲਿਸ ਲਈ ਬਹੁਤ ਫ਼ਕਰ ਦੀ ਗੱਲ ਹੈ।
ਇਸ ਵਰਲਡ ਪੁਲਿਸ ਗੇਮਸ ਵਿੱਚ 70 ਦੇਸ਼ਾਂ ਦੇ ਵੱਖ-ਵੱਖ 8500 ਖਿਡਾਰੀ ਭਾਗ ਲੈ ਲਿਆ ਸੀ। ਇਸ ਵੱਲੋਂ ਪੰਜ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾਉਣ ਤੋਂ ਬਾਅਦ ਇਹ ਸੋਨੇ ਦੇ ਤਗਮੇ ਹਾਸਿਲ ਕੀਤੇ ਹਨ। ਮੁੱਖ ਸਿਪਾਹੀ ਸਾਹਿਲ ਜਿਸ ਵੱਲੋਂ ਚਾਰ ਦੇਸ਼ਾਂ ਨਾਲ ਫਾਈਟ ਕੀਤੀ ਗਈ ਉਹਨਾਂ ਦੇ ਨਾਮ ਕੈਨੇਡਾ, ਬਰਾਜ਼ੀਲ, USA, ਬੁਲਗਾਰੀਯਾਂ ਅਤੇ ਵਾਈਤਨਾਮ ਦੇ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਦੋ ਸੋਨੇ ਦੇ ਤਗਮੇ ਜਿੱਤੇ।

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਅਤੇ ਸ੍ਰੀ ਰਵਿੰਦਰ ਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਵੱਲੋਂ ਮੁੱਖ ਸਿਪਾਹੀ ਸਾਹਿਲ ਨੂੰ ਭਵਿੱਖ ਵਿੱਚ ਹੋਰ ਉੱਚੇ ਮੁਕਾਮ ਤੇ ਪਹੁੰਚਣ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਵਧਾਈਆਂ ਦਿੱਤੀਆਂ। ਗਈਆਂ। ਇਸ ਸਮੇਂ ਏਸੀਪੀ ਡਟੈਕਟਿਵ, ਸ੍ਰੀ ਹਰਮਿੰਦਰ ਸਿੰਘ ਅਤੇ ਇੰਚਾਰਜ ਸੀਆਈਏ ਸਟਾਫ 1, ਇੰਸਪੈਕਟਰ ਅਮੋਲਕਦੀਪ ਸਿੰਘ ਹਾਜ਼ਰ ਸਨ।

